Welcome to the Frontpage
Friday, 30 July 2010 16:15
* ਖੰਨਾ ਪੁਲਿਸ ਨੇ ਮੁੱਖ ਦਫ਼ਤਰ ਨੂੰ ਭੇਜੀ ਰਿਪੋਰਟ
* ਲੁਧਿਆਣਾ ’ਚ ਪ੍ਰਦਰਸ਼ਨ ਦੌਰਾਨ ਹੋਏ ਸੀ ਤਿੰਨੋਂ ਜ਼ਖ਼ਮੀ
ਚੰਡੀਗੜ੍ਹ, 30 ਜੁਲਾਈ (ਹ.ਬ.) : ਪੰਜਾਬ ਪੁਲਿਸ ਨੇ ਸ਼ਿੰਗਾਰ ਬੰਬ ਕਾਂਡ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਫੜੇ ਗਏ ਖਾੜਕੂ ਹਰਮਿੰਦਰ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਦੇ ਨਿਸ਼ਾਨੇ ’ਤੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇਪੀਐਸ ਗਿੱਲ ਸਨ। ਖੰਨਾ ਪੁਲਿਸ ਨੇ ਇਸ ਤਹਿਤ ਇਕ ਰਿਪੋਰਟ ਤਿਆਰ ਕਰਕੇ ਪੰਜਾਬ ਪੁਲਿਸ ਹੈਡਕੁਆਰਟਰ ਵਿਚ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਹੈ। ਖੰਨਾ ਪੁਲਿਸ ਦੇ ਮੁਤਾਬਕ ਹਰਮਿੰਦਰ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਜਸਵਿੰਦਰ ਸਿੰਘ, ਗੁਰਜੰਟ ਸਿੰਘ ਅਤੇ ਮਨਜਿੰਦਰ ਸਿੰਘ ਲੁਧਿਆਣਾ ਵਿਚ ਇਕ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਦੀ ਗੋਲੀਆਂ ਨਾਲ ਜ਼ਖ਼ਮੀ ਵੀ ਹੋਏ ਸਨ। ਪੁਲਿਸ ਦੇ ਹੱਥ ਇਕ ਸੀਡੀ ਲੱਗੀ ਹੈ। ਜਿਸ ਵਿਚ ਇਕ ਪ੍ਰੋਗਰਾਮ ਦੇ ਦੌਰਾਨ ਖਾੜਕੂ ਗਿੱਲ ਦੇ ਏਨੇ ਕਰੀਬ ਸਨ ਕਿ ਉਨ੍ਹਾਂ ਨੂੰ ਅਸਾਨੀ ਨਾਲ ਅਪਣਾ ਨਿਸ਼ਾਨਾ ਬਣਾ ਸਕਦੇ ਹਨ। ਲੇਕਿਨ ਹਥਿਆਰ ਨਾ ਹੋਣ ਦੇ ਕਾਰਨ ਅਜਿਹਾ ਸੰਭਵ ਨਾ ਹੋ ਸਕਿਆ। ਜਿਸ ਤੋਂ ਬਾਅਦ ਹੀ ਤਿੰਨੋਂ ਖਾੜਕੂ ਹਥਿਆਰ ਦੇ ਲਈ ਖਾੜਕੂ ਹਰਮਿੰਦਰ ਸਿੰਘ ਦੇ ਸੰਪਰਕ ਵਿਚ ਆਏ। ਖੰਨਾ ਦੇ ਐਸਐਸਪੀ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਖਾੜਕੂਆਂ ਨੇ ਪੁੱਛਗਿੱਛ ਵਿਚ ਕਬੂਲਿਆ ਹੈ ਕਿ ਉਨ੍ਹਾਂ ਦੇ ਨਿਸ਼ਾਨੇ ’ਤੇ ਸਾਬਕਾ ਪੁਲਿਸ ਮੁਖੀ ਕੇਪੀਐਸ ਗਿੱਲ ਸਨ। ਇਹ ਗੱਲ ਵੀ ਸਾਬਤ ਹੋ ਗਈ ਹੈ ਕਿ ਤਿੰਨੋਂ ਖਾੜਕੂ ਲੁਧਿਆਣਾ ਵਿਚ ਆਸ਼ੂਤੋਸ਼ ਮਹਾਰਾਜ ਦੇ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਦੇ ਦੌਰਾਨ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਸਨ। ਸਿੰਘ ਨੇ ਕਿਹਾ ਕਿ ਇਸ ਸਬੰਧ ਵਿਚ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਦੂਜੇ ਪਾਸੇ ਅੰਮ੍ਰਿਤਸਰ ਪੁਲਿਸ ਗ੍ਰਿਫ਼ਤਾਰ ਕੀਤੇ ਗਏ ਪੰਜੋਂ ਖਾੜਕੂਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਖਾੜਕੂਆਂ ਦੇ ਨਿਸ਼ਾਨੇ ’ਤੇ ਕਿਹੜੇ ਕਿਹੜੇ ਵੀਆਈਪੀ ਸਨ। ਇਸ ਦਾ ਪਤਾ ਅਜੇ ਨਹੀਂ ਚੱਲ ਸਕਿਆ ਹੈ। ਖਾੜਕੂ ਕਾਫੀ ਸਮੇਂ ਤੋਂ ਪੰਜਾਬ ਵਿਚ ਰਹਿ ਰਹੇ ਸਨ। ਖਾੜਕੂਆਂ ਦੇ ਨਿਸ਼ਾਨੇ ’ਤੇ ਕੌਣ ਕੌਣ ਸਨ ਅਤੇ ਪੰਜਾਬ ਵਿਚ ਕਿਹੜੀ ਕਿਹੜੀ ਜਗ੍ਹਾ ਰੇਕੀ ਕੀਤੀ ਅਤੇ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਸਿੰਘ ਨੇ ਕਿਹਾ ਕਿ ਖਾੜਕੂਆਂ ਦੇ ਕੁਝ ਸਾਥੀਆਂ ਦੀ ਤਲਾਸ਼ ਹੈ ਜਿਨ੍ਹਾਂ ਦੀ ਗ੍ਰਿਫ਼ਤਾਰੀਆਂ ਛੇਤੀ ਹੋ ਸਕਦੀਆਂ ਹਨ।
More Articles...
Page 1 of 489






