Sunday, September 05, 2010
   
Text Size

Welcome to the Frontpage

ਸਵਾਈਨ ਫਲੂ ਤੋਂ ਜ਼ਿਆਦਾ ਮਹਿੰਗਾ ਪੈ ਰਿਹਾ ਹੈ ਉਸ ਦਾ ਸ਼ੱਕ

ਲੁਧਿਆਣਾ, 4 ਸਤੰਬਰ (ਹ.ਬ.) : ਸਰਕਾਰ ਨੂੰ ਸਵਾਈਨ ਫਲੂ ਤੋਂ ਜ਼ਿਆਦਾ ਉਸ ਦਾ ਸ਼ੱਕ ਮਹਿੰਗਾ ਪੈ ਰਿਹਾ ਹੈ। ਵੱਡੇ ਹਸਪਤਾਲਾਂ ਨੂੰ ਜਿਸ ਮਰੀਜ਼ ਵਿਚ ਸਵਾਈਨ ਫਲੂ ਦਾ ਮਾਮੂਲੀ ਜਿਹਾ ਵੀ ਸ਼ੱਕ ਹੁੰਦਾ ਹੈ, ਉਹ ਸਿਹਤ ਵਿਭਾਗ ਨੂੰ ਸੂਚਨਾ ਦੇ ਕੇ ਅਪਣੀ ਜ਼ਿੰਮੇਵਾਰੀ ਪੂਰੀ ਕਰ ਲੈਣਾ ਚਾਹੁੰਦੇ ਹਨ। ਸੂਚਨਾ ਮਿਲਣ ਤੋਂ ਬਾਅਦ ਮਰੀਜ਼ ਦਾ ਸੈਂਪਲ ਚੈਕ ਕਰਨਾ ਵਿਭਾਗ ਦੀ ਵੀ ਮਜਬੂਰੀ ਬਣ ਜਾਂਦੀ ਹੈ। ਅਜਿਹੇ ਵਿਚ ਸ਼ੱਕ ਦੇ ਆਧਾਰ ’ਤੇ ਚੈਕ ਹੋਣ ਵਾਲੇ ਸੈਂਪਲਾਂ ਦੀ ਗਿਣਤੀ ਵਧ ਗਈ ਹੈ, ਜਦ ਕਿ ਉਨ੍ਹਾਂ ਵਿਚੋਂ ਸਿਰਫ 15 ਫ਼ੀਸਦੀ ਸੈਂਪਲਾਂ ਵਿਚ ਹੀ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਇਸ ਵਾਰ 66 ਸੈਂਪਲ ਚੈਕ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਸਿਰਫ ਅੱਠ ਮਰੀਜ਼ਾਂ ਵਿਚ ਹੀ ਐਚਵਨਐਨਵਨ ਵਾਇਰ ਦੀ ਪੁਸ਼ਟੀ ਹੋਈ ਹੈ। ਦਰਅਸਲ ਸਵਾਈਨ ਫਲੂ ਸਿਹਤ ਵਿਭਾਗ ਅਤੇ ਨਿੱਜੀ ਹਸਪਤਾਲਾਂ ਦੇ ਗਲੇ ਦੀ ਗੱਡੀ ਬਣ ਚੁੱਕਾ ਹੈ, ਜਿਸ ਵਿਚ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ।  ਪਿਛਲੇ ਸਾਲ ਕੁਝ ਮਰੀਜ਼ਾਂ ਦੀ ਮੌਤ ਤੋਂ ਬਾਅਦ ਸੈਂਪਲ ਰਿਪੋਰਟ ਆਉਣ ’ਤੇ ਉਨ੍ਹਾਂ ਦੇ ਸਵਾਈਨ ਫਲੂ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਅਜਿਹੇ ਵਿਚ  ਨਿੱਜੀ ਹਸਪਤਾਲਾਂ ’ਤੇ ਦੋਸ਼ ਲੱਗੇ ਕਿ ਉਨ੍ਹਾਂ ਨੇ ਮਰੀਜ਼ ਵਿਚ ਸਵਾਈਨ ਫਲੂ ਨੂੰ ਪਛਾਨਣ  ਵਿਚ ਬਹੁਤ ਦੇਰੀ ਕਰ ਦਿੱੀ, ਜਿਸ ਕਾਰਨ ਸਹੀ ਸਮੇਂ ’ਤੇ ਉਨ੍ਹਾਂ ਦਾ ਡੈਡੀਕੇਟਿਡ ਸਵਾਈਨ ਫਲੂ ਟਰੀਟਮੈਂਟ ਸ਼ੁਰੂ ਨਹੀਂ ਹੋ ਸਕਿਆ। ਇਨ੍ਹਾਂ ਵਿਚੋਂ ਇਕ ਮਾਮਲਾ ਮਨੁੱਖੀ ਅਧਿਕਾਰ ਆਯੋਗ ਤੱਕ ਵੀ ਪਹੁੰਚ ਗਿਆ ਸੀ। ਬਹਰਹਾਲ, ਇਸ ਵਾਰ ਹਸਪਤਾਲ ਕਿਸੇ ਤਰ੍ਹਾਂ ਦਾ ਜ਼ੋਖ਼ਮ ਨਹੀਂ ਉਠਾ ਰਹੇ। ਉਨ੍ਹਾਂ ਨੂੰ ਜਿਸ ਮਰੀਜ਼ ਵਿਚ ਮਾਮੂਲੀ ਸ਼ਕ ਵੀ ਹੁੰਦਾ ਹੈ, ਉਸ ਦਾ ਸੈਂਪਲ ਭੇਜ ਕੇ ਜ਼ਿੰਮੇਵਾਰੀ ਪੂਰੀ ਕਰ ਲੈਣਾ ਚਹੁੰਦੇ ਹਨ। ਉਧਰ, ਵਿਭਾਗ ਨੂੰ ਵੀਟੀਐਮ ਬੋਤਲ ਵਿਚ ਇਕ ਸੈਂਪਲ ਲੈ ਕੇ ਪੀਜੀਆਈ ਭੇਜ ਕੇ ਚੈਕ ਕਰਾਉਣ ਵਿਚ ਚਾਰ ਤੋਂ ਸਬਾਢੇ ਚਾਰ ਹਜ਼ਾਰ ਰੁਪਏ ਖ਼ਰਚ ਹੋ ਰਹੇ ਹਨ। ਸ਼ੱਕੀਆਂ ਦੇ ਸੈਂਪਲ ਜ਼ਿਆਦਾ ਵਧਣ ਦਾ ਇਕ ਕਾਰਨ ਹੋਰ ਹੈ। ਪਿਛਲੇ ਸਾਲ ਹਸਪਤਾਲ ਜ਼ਿਲ੍ਹਾ ਸਿਹਤ ਵਿਭਾਗ ਨੂੰ ਸੂਚਨਾ ਦਿੰਦੇ ਸੀ। ਉਸ ਤੋਂ ਬਾਅਦ ਵਿਭਾਗ ਦੇ ਡਾਕਟਰਾਂ ਦੀ ਟੀਮ ਖੁਦ ਮਰੀਜ਼ ਦਾ ਚੈਕਅਪ ਕਰਨ ਤੋਂ ਬਾਅਦ ਤੈਅ ਕਰਦੀ ਸੀ ਕਿ ਸੈਂਪਲ ਲੈਣਾ ਹੈ ਜਾਂ ਨਹੀਂ। ਇਸ ਵਾਰ ਵਿਭਾਗ ਨੇ ਕੰਮ ਤੋਂ ਬਚਣ ਦੇ ਲਈ ਵੀਟੀਐਮ ਬੋਤਲਾਂ ਵੱਡੇ ਹਸਪਤਾਲਾਂ ਨੂੰ ਸੌਂਪ ਦਿੱਤੀ ਹੈ। ਹਸਪਤਾਲ ਖੁਦ ਮਰੀਜ਼ ਦਾ ਸੈਂਪਲ ਲੈਂਦੇ ਹਨ ਅਤੇ ਚੈਕਿੰਗ ਦੇ ਲਈ ਵਿਭਾਗ ਨੂੰ ਸੌਂਪ ਦਿੰਦੇ ਹਨ। ਸਟੇਟ ਨੋਡਲ ਅਫਸਰ ਡਾ. ਦੀਪ ਭਾਟੀਆ ਦੇ ਮੁਤਾਬਕ ਪਿਛਲੇ ਸਾਲ ਬਿਮਾਰੀ ਨਵੀਂ ਹੋਣ  ਦੇ ਕਾਰਨ ਮੈਡੀਕਲ ਕਮਿਊਨਿਟੀ ਨੂੰ ਵੀ ਜ਼ਿਆਦਾ ਜਾਣਕਾਰੀ ਨਹੀਂ ਸੀ। ਇਸ ਵਾਰ ਹਸਪਤਾਲਾਂ ਵਿਚ ਅਵੇਅਰਨੈਸ ਆਈ ਹੈ, ਜਿਸ ਕਾਰਨ ਉਹ ਸ਼ੱਕੀ ਮਰੀਜ਼ਾਂ ਦੀ ਸੂਚਨਾ ਭੇਜ ਰਹੇ ਹਨ। ਇਸ ਨਾਲ ਬੇਸ਼ਕ ਸੈਂਪਲ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਆ ਰਹੇ ਹਨ, ਲੇਕਿਨ ਸਾਡੇ ਵਲੋਂ ਪੂਰੀ ਤਿਆਰੀ ਹੈ।
 
 

Page 1 of 659

Weather

55°
13°
°F | °C
Showers
Humidity: 88%
Wind: W at 13 mph
Sat

55 | 63
12 | 17
Sun

55 | 68
12 | 20
Mon

67 | 78
19 | 25
Tue

63 | 85
17 | 29
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |