Sunday, September 05, 2010
   
Text Size

Welcome to the Frontpage

ਯੂਨੀਵਰਸਿਟੀ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਹਨ ਵੀ.ਆਈ.ਪੀਜ਼ ਦੇ ਬੱਚੇ

ਰੋਕਣ ਤੋਂ ਬਾਅਦ ਵੀ ਯੂਨੀਵਰਸਿਟੀ ਕੈਂਪਸ ’ਚ  ਲੈ ਕੇ ਆਉਂਦੇ ਹਨ ਹਥਿਆਰਬੰਦ ਕਮਾਂਡੋ


ਚੰਡੀਗੜ੍ਹ, 11 ਅਗਸਤ (ਹ.ਬ.) : ਚੰਡੀਗੜ੍ਹ ਦੀ ਸੈਰ ਕਰਨ ਲਈ ਹੋਰ ਰਾਜਾਂ ਤੋਂ ਆਉਣ ਵਾਲੇ ਵੀ.ਵੀ.ਆਈ.ਪੀ. ਦੇ ਲਾਡਲਿਆਂ ਦੇ ਸਕਿਉਰਟੀ ਗਾਰਡ ਯੂਨੀਵਰਸਿਟੀ ਕੈਂਪਸ ’ਚ ਹਥਿਆਰਾਂ ਨਾਲ ਲੈਸ ਹੋ ਕੇ ਬਿਨਾਂ ਕਿਸੇ ਡਰ ਤੋਂ ਘੁੰਮਦੇ ਹਨ, ਪਰ ਯੂਨੀਵਰਸਿਟੀ ਦੇ ਸਕਿਉਰਟੀ ਗਾਰਡ ਵੀ.ਵੀ.ਆਈ.ਪੀ. ਦੇ ਇਨ੍ਹਾਂ ਲਾਡਲਿਆਂ ਦੇ ਅੱਗੇ ਬੇਵੱਸ ਹੈ। ਪੀ.ਯੂ. ਕੈਂਪਸ ਦੇ ਦਰਵਾਜ਼ਿਆਂ ’ਤੇ ਹਥਿਆਰ ਲੈ ਕੇ ਆਉਣ ’ਤੇ ਰੋਕ ਤੋਂ ਬਾਅਦ ਵੀ ਅਜਿਹੇ ਵੀ.ਵੀ.ਆਈ.ਪੀ. ਦੇ ਹਥਿਆਰਬੰਦ ਸੁਰੱਖਿਆ ਗਾਰਡ ਬਿਨਾਂ ਚੈਕਿੰਗ ਅੰਦਰ ਆਉਂਦੇ ਰਹਿੰਦੇ ਹਨ। ਇਨ੍ਹਾਂ ਵੀ.ਵੀ.ਆਈ.ਪੀ. ਦੇ ਬੱਚੇ ਯੂਨੀਵਰਸਿਟੀ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਹਨ, ਕਿ ਜਦੋਂ ਜੀਅ ਕੀਤਾ ਹਥਿਆਰ ਲੈ ਕੇ ਆਪਣੇ ਸੁਰੱਖਿਆ ਗਾਰਡਾਂ ਨਾਲ ਅੰਦਰ ਦਾਖ਼ਲ ਹੋ ਗਏ। ਬੀਤੇ ਦਿਨ ਵੀ ਇਹੀ ਘਟਨਾ ਵਾਪਰੀ। ਹਿਮਾਚਲ ਪ੍ਰਦੇਸ਼ ਦੇ ਕਿਸੇ ਵੀ.ਵੀ.ਆਈ.ਪੀ. ਦਾ ਬੇਟਾ ਯੂਨੀਵਰਸਿਟੀ ਕੈਂਪਸ ’ਚ ਘੁੰਮਣ ਆਇਆ। ਇਨ੍ਹਾਂ ਦੀ ਗੱਡੀ ਸਟੂਡੈਂਟ ਸੈਂਟਰ ਦੀ ਪਾਰਕਿੰਗ ’ਚ ਰੁਕੀ, ਪਰ ਕੁੱਝ ਵੀ.ਵੀ.ਆਈ.ਪੀ. ਦੇ ਬੇਟੇ ਨਾਲ ਹਥਿਆਰਬੰਦ ਕਮਾਂਡੋ ਸਟੂਡੈਂਟ ਸੈਂਟਰ ’ਤੇ ਘੁੰਮਦਾ ਰਿਹਾ। ਵੀ.ਵੀ.ਆਈ.ਪੀ. ਦਾ ਬੇਟਾ ਆਪਣੇ ਮਿੱਤਰਾਂ ਨਾਲ ਜਦੋਂ ਤੱਕ ਕਾਫ਼ੀ ਹਾਊਸ ’ਚ ਰਿਹਾ, ਉਦੋਂ ਤੱਕ ਕਮਾਂਡੋ ਸਟੂਡੈਂਟ ਸੈਂਟਰ ’ਚ ਟਹਿਲਦਾ ਰਿਹਾ, ਪਰ ਸੈਂਟਰ ’ਤੇ ਤੈਨਾਤ ਸਕਿਉਰਟੀ ਗਾਰਡ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਕਮਾਂਡੋ ਦੀ ਕਮਰ ’ਤੇ ਪਿਸਤੌਲ ਟੰਗੀ ਹੋਈ ਸੀ। ਵੀ.ਵੀ.ਆਈ.ਪੀ. ਦੇ ਬੇਟੇ ਦੇ ਆਉਣ ਤੋਂ ਬਾਅਦ ਇੲ ਕਮਾਂਡੋ ਗੱਡੀ ’ਚ ਸਵਾਰ ਹੋ ਕੇ ਉਥੋਂ ਨਿਕਲ ਗਿਆ, ਪਰ ਕਿਸੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਪੀ.ਯੂ. ਕੈਂਪਸ ’ਚ ਕਿਸੇ ਵੀ ਵੀ.ਵੀ.ਆਈ.ਪੀ. ਦੀ ਸੁਰੱਖਿਆ ’ਚ ਤੈਨਾਤ ਗਾਰਡ ਦੇ ਆਉਣ ’ਤੇ ਰੋਕ ਨਹੀਂ ਹੈ, ਪਰ ਜੇਕਰ ਕਿਸੇ ਵੀ.ਵੀ.ਆਈ.ਪੀ. ਦਾ ਪਰਵਾਰ ਕੈਂਪਸ ’ਚ ਹਥਿਆਰਬੰਦ ਗਾਰਡ ਨੂੰ ਲੈ ਕੇ ਆਉਂਦਾ ਹੈ ਤਾਂ ਇਸ ਗੇਟ ’ਤੇ ਤੈਨਾਤ ਗਾਰਡ ਨੂੰ ਇਸ ਦੀ ਸੂਚਨਾ ਦੇਣੀ ਪਵੇਗੀ। ਪੀ.ਯੂ. ਦੇ ਦਰਵਾਜ਼ਿਆਂ ’ਤੇ ਤੈਨਾਤ ਗਾਰਡ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਕੈਂਪਸ ’ਚ ਆਉਣ ਵਾਲੀ ਹਰੇਕ ਗੱਡੀ ਨੂੰ ਚੈ¤ਕ ਕੀਤਾ ਜਾਵੇ। ਇਹ ਚੈਕਿੰਗ ਇਸ ਕਰਕੇ ਹੈ ਕਿ ਕੋਈ ਵਿਅਕਤੀ ਪੀ.ਯੂ. ’ਚ ਹਥਿਆਰ ਲੈ ਕੇ ਨਾ ਆ ਜਾਵੇ। ਪੀ.ਯੂ. ਦੇ ਡੀ.ਐਸ.ਡਬਲਿਊ. ਪ੍ਰੋ. ਨਵਲ ਕਿਸ਼ੋਰ ਦਾ ਕਹਿਣਾ ਹੈ ਕਿ ਕਿਸੇ ਵੀ ਵੀ.ਵੀ.ਆਈ.ਪੀ. ਦੇ ਪਰਵਾਰ ਵਾਲੇ ਹਥਿਆਰਬੰਦ ਗਾਰਡ ਨੂੰ ਲੈ ਕੇ ਪੀ.ਯੂ. ਕੈਂਪਸ ’ਚ ਨਹੀਂ ਆ ਸਕਦਾ। ਜੇਕਰ ਅਜਿਹਾ ਹੋਇਆ ਤਾਂ ਇਹ ਲਾਪਰਵਾਹੀ ਹੈ ਅਤੇ ਜ਼ਿੰਮੇਵਾਰ ਸੁਰੱਖਿਆ ਕਰਮਚਾਰੀਆਂ ਕੋਲੋਂ ਜਵਾਬ ਮੰਗ ਕੇ ਕਾਰਵਾਈ ਕੀਤੀ ਜਾਵੇਗੀ।

 
 

Page 120 of 659

Weather

55°
13°
°F | °C
Showers
Humidity: 88%
Wind: W at 13 mph
Sat

55 | 63
12 | 17
Sun

55 | 68
12 | 20
Mon

67 | 78
19 | 25
Tue

63 | 85
17 | 29
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |