Tuesday, February 09, 2010
   
Text Size

Welcome to the Frontpage

ਚੋਰੀ ਦੀ ਗੱਡੀ ਵਿਚ ਝੂਟੇ ਲੈਣੇ ਥਾਣੇਦਾਰ ਨੂੰ ਮਹਿੰਗੇ ਪਏ

ਪਟਿਆਲਾ, 11 ਜਨਵਰੀ (ਹ.ਬ.) : ਇਕ ਲਗਜ਼ਰੀ ਗੱਡੀ ਦੇ ਹੂਟੇ ਲੈਣੇ ਇਕ ਪੁਲਿਸ ਇੰਸਪੈਕਟਰ ਨੂੰ ਉਸ ਵੇਲੇ ਮਹਿੰਗੇ ਪੈ ਗਏ ਜਦੋਂ ਉਸ ਨੂੰ ਪਹਿਲਾਂ ਥਾਣੇ ਅਤੇ ਫਿਰ ਜੇਲ੍ਹ ਦੀ ਹਵਾ ਖਾਣੀ ਪਈ।
ਬੀਤੇ ਦਿਨ ਅਦਾਲਤ ਵਿਚ ਪੇਸ਼ ਕੀਤੇ ਗਏ ਇਸ ਪੁਲਿਸ ਮੁਲਾਜ਼ਮ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਇੰਦਰਬੀਰ ਸ਼ਰਮਾ ਨਾਮ ਦੇ ਇਸ ਥਾਣੇਦਾਰ ਜੋ ਕੁਝ ਸਮਾਂ ਪਹਿਲਾਂ ਪਟਿਆਲਾ ਵਿਖੇ ਵੀ ਤਾਇਨਾਤ ਰਿਹਾ ਹੈ, ਇੰਨੀ ਦਿਨੀਂ ਜ਼ਿਲ੍ਹਾ ਬਰਨਾਲਾ ਵਿਖੇ ਤਾਇਨਾਤ ਹੈ। ਬੀਤੇ ਦਿਨ ਜਦੋਂ ਉਹ ਇਕ ਸਫਾਰੀ ਗੱਡੀ ਰਾਹੀਂ ਪਟਿਆਲਾ ਵਿਖੋਂ ¦ਘ ਰਿਹਾ ਸੀ, ਤਾਂ ਮੀਡੀਆ ਨਾਲ ਸਬੰਧਤ ਕੁਝ ਮੈਂਬਰਾਂ ਨੇ ਗੱਡੀ ਦਾ ਨੰਬਰ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਕਿ ਕੁਝ ਸਮਾਂ ਪਹਿਲਾਂ ਪਟਿਆਲਿਓਂ ਚੋਰੀ ਹੋਈ ਗੱਡੀ ਇੱਥੋਂ ¦ਘ ਰਹੀ ਹੈ। ਇਸ ਉਪਰੰਤ ਪੁਲਿਸ ਚੌਕੀ ਮਾਡਲ ਟਾਊਨ ਦੇ ਇੰਚਾਰਜ ਐਸ.ਆਈ. ਪੁਨੀਤ ਚਹਿਲ ਨੇ ਪੁਲਿਸ ਪਾਰਟੀ ਸਮੇਤ ਨਾਕਬੰਦੀ ਕਰਕੇ ਗੱਡੀ ਤੇ ਉਸ ਦੇ ਚਾਲਕ ਨੂੰ ਫੜ ਕੇ ਚੌਂਕੀ ਲਿਆਂਦਾ। ਚਾਲਕ ਨੇ ਆਪਣੀ ਪਛਾਣ ਥਾਣੇਦਾਰ ਵਜੋਂ ਦਿੱਤੀ ਪਰ ਉਦੋਂ ਤੱਕ ਚੌਂਕੀ  ਵਿਚ ਪੱਤਰਕਾਰਾਂ ਸਮੇਤ ਪੁਲਿਸ ਅਫਸਰ ਵੀ ਪਹੁੰਚ ਚੁੱਕੇ ਸਨ। ਜੋ ਇਸ ਮਾਮਲੇ ਵਿਚੋਂ ਥਾਣੇਦਾਰ ਨੂੰ ਬਚਾਉਣਾ ਚਾਹੁੰਦੇ ਸਨ ਪ੍ਰੰਤੂ ਮੀਡੀਆ ਕਰਮੀਆਂ ਵੱਲੋਂ ਸਾਰਾ ਕੁਝ ਕੈਮਰਿਆਂ ਵਿਚ ਬੰਦ ਕਰ ਲਏ ਜਾਣ ਕਾਰਨ ਮਾਮਲਾ ਪੇਚੀਦਾ ਬਣ ਗਿਆ।
ਓਧਰ ਸਿਵਲ ਲਾਈਨ ਪਟਿਆਲਾ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਬੀਤੇ ਦਿਨ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਪੁਲਿਸ ਨੇ ਇਹ ਸਾਰੀ ਕਾਰਵਾਈ ਗੁਪਤ ਰੱਖਣ ਦੀ ਪੂਰੀ ਵਾਹ ਲਾਈ। ਇੱਥੋਂ ਤੱਕ ਕਿ ਇਸ ਬਾਰੇ ਪੁਲਿਸ ਵਾਲੇ ਕੁਝ ਵੀ ਕਹਿਣ ਤੋਂ ਟਲਦੇ ਰਹੇ। ਜੇਲ੍ਹ ਸੁਪਰਡੈਂਟ ਜੀਵਨ ਕੁਮਾਰ ਗਰਗ ਨੇ ਮੁਲਜ਼ਮ ਨੂੰ ਜੇਲ੍ਹ ਭੇਜਣ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਗੱਡੀ ਥਾਣੇਦਾਰ ਵੱਲੋਂ ਚੋਰੀ ਨਹੀਂ ਕੀਤੀ ਗਈ। ਉਸ ਨੂੰ ਤਾਂ ਕਿਸੇ ਹੋਰ ਵੱਲੋਂ ਚੋਰੀ ਕੀਤੀ ਇਸ ਲਗਜ਼ਰੀ ਗੱਡੀ ਦੀ ਸਵਾਰੀ ਕਰਨ ਦਾ ਹੀ ਮੁੱਲ ਤਾਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਉਸ ਵੱਲੋਂ ਲਾਏ ਨਾਕੇ ਦੌਰਾਨ ਗੱਡੀ ਵਿਚ ਸਵਾਰ ਨੌਜਵਾਨ ਇਸ ਨੂੰ ਛੱਡ ਕੇਫਰਾਰ ਹੋ ਗਏ ਜਿਸ ਉਪਰੰਤ ਗੱਡੀ ਥਾਣੇ ਲਿਜਾਈ ਗਈ ਪ੍ਰੰਤੂ ਜਦੋਂ ਕੋਈ ਵੀ ਇਸ ਨੂੰ ਲੈਣ ਨਾ ਆਇਟਾ ਤਾਂ ਕਥਿਤ ਰੂਪ ਵਿਚ ਇਹ ਥਾਣੇਦਾਰ ਪਟਿਆਲਾ ਆਉਣ ਮੌਕੇ ਖੁਦ ਇਸ ਗੱਡੀ ਨੂੰ ਲੈ ਆਇਆ ਕਿਉਂਕਿ ਉਸ ਵਕਤ ਉਸ ਦੀ ਆਪਣੀ ਗੱਡੀ ਉਥੇ ਮੌਜੂਦ ਨਹੀਂ ਸੀ। ਪ੍ਰੰਤੂ ਬਦਕਿਸਮਤੀ ਨਾਲ ਪਟਿਆਲਾ ਦੇ ਕੁਝ ਪੱਤਰਕਾਰਾਂ ਨੇ ਜਦੋਂ ਇਸ ਗੱਡੀ ਨੂੰ ਵੇਖਿਆ ਤਾਂ ਉਨ੍ਹਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਇੰਨੈ ਨੂੰ ਫਾਇਨਾਂਸ ਕੰਪਨੀ ਦੇ ਕੁਝ ਨੌਜਵਾਨ ਵੀ ਆ ਗਏ ਕਿਉਂਕਿ ਇਸ ਸਫਾਰੀ ਦੀਆਂ ਕੁਝ ਕਿਸ਼ਤਾਂ ਟੁੱਟੀਆਂ ਹੋਈਆਂ ਸਨ ਜਿਸ ਕਰਕੇ ਉਨ੍ਹਾਂ ਕੋਲ ਵੀ ਨੰਬਰ ਨੋਟ ਸੀ। ਇਸ ਤਰ੍ਹਾਂ ਦੋਹਰੀ ਕਾਰਵਾਈ ਕਾਰਨ ਥਾਣੇਦਾਰ ਪੁਲਿਸ ਦੇ ਕਾਬੂ ਕਰ ਲਿਆ।

 
 

Page 121 of 152

Weather

23°
-5°
°F | °C
Cloudy
Humidity: 75%
Wind: NW at 6 mph
Tue

23 | 25
-5 | -3
Wed

17 | 27
-8 | -2
Thu

16 | 27
-8 | -2
Fri

15 | 26
-9 | -3
Banner
Banner
Banner