Welcome to the Frontpage
Tuesday, 10 August 2010 16:20
ਜ¦ਧਰ, 10 ਅਗਸਤ (ਹ:ਬ) : ਜ¦ਧਰ ਜ਼ਿਲ੍ਹੇ ਵਿੱਚ ਅੱਜ ਕਰੀਬ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਸ ਸਿਲਸਿਲੇ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਫੜੇ ਗਏ ਲੋਕਾਂ ਦਾ 5ਵਾਂ ਸਾਥੀ ਅਤੇ ਮਾਸਟਰ ਮਾਇੰਡ ਫਰਾਰ ਹੋ ਗਿਆ। ਜ¦ਧਰ ਦੇ ਸੀਨੀਅਰ ਪੁਲਿਸ ਪ੍ਰਧਾਨ ਦੇਹਾਤ ਆਸ਼ੀਸ਼ ਚੌਧਰੀ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਕਰਤਾਰਪੁਰ ਦੇ ਟੀ-ਪੁਆਇੰਟ ਚੌਕ ਸਥਿਤ ਨਗੇਜਾ ਚੌਕ ’ਤੇ ਨਾਕਾਬੰਦੀ ਕਰ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਤੋਂ 5 ਕਿਲੋ ਹੈਰੋਇਨ, ਇੱਕ ਆਲਟੋ ਕਾਰ ਅਤੇ ਇੱਕ ਮੋਟਰਸਾਇਕਲ ਬਰਾਮਦ ਕੀਤਾ। ਚੌਧਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਤੋਂ ਬਰਾਮਦ ਦੋਨੋਂ ਪਿਸਤੌਲਾਂ ਚੀਨ ਅਤੇ ਅਮਰੀਕਾ ਵਿੱਚ ਬਣੀਆਂ ਹਨ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ 20 ਤੋਂ 25 ਕਰੋੜ ਰੁਪਏ ਮੰਨੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਿਫ਼ਤਾਰ ਕੀੇਤ ਗਏ ਲੋਕਾਂ ਦੀ ਪਹਿਚਾਣ ਅੰਮ੍ਰਿਤਸਰ ਨਿਵਾਸੀ ਅੰਗ੍ਰੇਜ ਸਿੰਘ ਉਰਫ਼ ਗੋਪੀ, ਹੁਸ਼ਿਆਰਪੁਰ ਨਿਵਾਸੀ ਰਣਜੀਤ ਸਿੰਘ ਉਰਫ਼ ਗੋਰਖਾ, ਬਰਜਿੰਦਰ ਸਿੰਘ ਉਰਫ਼ ਬਿੱਟੂ ਅਤੇ ਗੁਰਪ੍ਰੀਤ ਸਿੰਘ ਉਰਫ਼ ਹੈਪੀ ਦੇ ਰੂਪ ਵਿੱਚ ਕੀਤੀ ਗਈ ਹੈ ਜਦਕਿ ਇਨ੍ਹਾਂ ਦਾ 5ਵਾਂ ਸਾਥੀ ਬਾਬਾ ਸਿੰਘਘ ਜੋ ਕਿ ਗ੍ਰਿੋਹ ਦਾ ਮਾਸਟਰਮਾਇੰਡ ਹੈ ਅਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਬਚ ਨਿਕਲਿਆ।
More Articles...
Page 122 of 659






