Welcome to the Frontpage
Tuesday, 10 August 2010 16:19
ਰਾਮਪੁਰਾਫੂਲ, 10 ਅਗਸਤ (ਹ.ਬ.) : ਪਿੰਡ ਜੈਦ ’ਚ ਕਰਜ਼ ’ਚ ਦਬੇ ਇੱਕ ਕਿਸਾਨ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਦੇ ਅਨੁਸਾਰ ਉਕਤ ਮੰਚ ਦੇ ਕਿਸਾਨ ਮਨਦੀਪ ਸਿੰਘ 22 ਪੁੱਤਰ ਗੋਰਾ ਸਿੰਘ ਨੇ 2 ਸਾਲ ਪਹਿਲਾ ਆਪਣੇ ਭਰਾ ਸੁਖਦੇਵ ਸਿੰਘ ਨੂੰ ਕਰਜ਼ ਲੈ ਕੇ ਦੁਬਈ ਭੇਜਿਆ ਸੀ ਲੇਕਿਨ ਵਿਸ਼ਵ ਮੰਦੀ ਦੇ ਕਾਰਨ 6 ਮਹੀਨੇ ਪਹਿਲਾ ਉਸ ਦਾ ਭਰਾ ਵਾਪਸ ਆ ਗਿਆ। ਇਸ ਕਾਰਨ ਮਨਦੀਪ ਸਿੰਘ ਕਰਜ਼ ਨੂੰ ਲੈ ਕੇ ਚਿੰਤਾ ’ਚ ਰਹਿਣ ਲੱਗਾ ਅਤੇ ਆਖ਼ਰ ’ਚ ਉਸ ਨੇ ਆਪਣੇ ਖੇਤਾਂ ’ਚ ਜਾ ਕੇ ਦਰਖ਼ਤ ’ਤੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਉਕਤ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦ ਮ੍ਰਿਤਕ ਦਾ ਪਿਤਾ ਰੋਟੀ ਲੈ ਕੇ ਖੇਤ ਗਿਆ। ਥਾਣਾ ਸਦਰ ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜਿਆ।
More Articles...
Page 123 of 659






