Welcome to the Frontpage
Tuesday, 10 August 2010 16:18
ਕਲਾਨੌਰ, 10 ਅਗਸਤ (ਹ:ਬ) : ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਮੌੜ ਦੇ ਨੌਜਵਾਨ ਵੱਲੋਂ ਪਿੰਡ ਦੂਲਾ ਨਗਲ ਦੀ ਲੜਕੀ ਦਾ ਰਿਸ਼ਤਾ ਤੁੜਵਾਉਣ ਦੇ ਮਨਸੂਬੇ ਨਾਲ ਉਸਦੇ ਹੋਣ ਵਾਲੇ ਪਤੀ ਨੂੰ ਟੈਲੀਫੋਨ ਕਰਕੇ ਭਾਨੀ ਮਾਰਨ ਕਾਰਨ ਹੋਏ ਝਗੜੇ ਵਿੱਚ ਪੰਜ ਜਣੇ ਜਖ਼ਮੀ ਹੋ ਗਏ। ਅੱਜ ਸਵੇਰੇ ਦੋ ਪਰਿਵਾਰਾਂ ਵਿੱਚ ਹੋਈ ਇਸ ਲੜਾਈ ਕਾਰਨ ਇੱਕ ਔਰਤ ਸਮੇਤ ਪੰਜ ਜਣੇ ਜਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਪਿੰਡ ਦੂਲਾ ਨੰਗਲ ਦੀ ਲੜਕੀ ਦੇ ਪਰਿਵਾਰ ਨਾਲ ਸਬੰਧਤ ਬਜ਼ੁਰਗ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੇ ਵਿਆਹ ਦੀ ਤਰੀਕ ਦੋ ਮਹੀਨੇ ਬਾਅਦ ਰੱਖੀ ਗਈ ਹੈ ਅਤੇ ਉਨ੍ਹਾਂ ਦਾ ਹੋਣ ਵਾਲਾ ਜਵਾਈ ਵਿਦੇਸ਼ ਰਹਿੰਦਾ ਹੈ। ਉਨ੍ਹਾਂ ਦੱਸਆਿ ਕਿ ਪਿੰਡ ਮੌੜ ਦਾ ਨੌਜਵਾਨ ਰਾਜਵਿੰਦਰ ਸਿੰਘ ਅਤੇ ਉਸਦੇ ਰਿਸ਼ਤੇਦਾਰ ਗੋਬਿੰਦ ਸਿੰਘ ਉਨ੍ਹਾਂ ਦੀ ਲੜਕੀ ਦਾ ਰਿਸ਼ਤਾ ਤੁੜਵਾਉਣ ਦੇ ਮਕਸਦ ਨਾਲ ਉਸਦੇ ਹੋਣ ਵਾਲੇ ਪਤੀ ਨੂੰ ਟੈਲੀਫੋਨ ਕਰਦੇ ਸਨ। ਉਹ ਫੋਨ ’ਤੇ ਭੱਦੀ ਭਾਸ਼ਾ ਦਾ ਪ੍ਰਯੋਗ ਕਰਦੇ ਉਸ ਨੂੰ ਪ੍ਰੇਸ਼ਾਨ ਕਰਦੇ ਸਨ। ਬਜ਼ੁਰਗ ਨੇ ਦੱਸਿਆ ਕਿ ਇਹ ਨੌਜਵਾਨ ਉਨ੍ਹਾਂ ਦੇ ਪੋਤਰੇ ਹਰਪ੍ਰੀਤ, ਜੋ ਧਾਰੀਵਾਲ ਵਿਖੇ ਟਿਊਸ਼ਨ ਪੜ੍ਹਦਾ ਹੈ ਅਤੇ ਬੁਰਜ ਸਾਹਿਬ ਵਿਖੇ ਪੜਾਈ ਕਰਦਾ ਹੈ, ਨੂੰ ਪਹਿਲਾਂ ਵੀ ਕਈ ਵਾਰ ਰਸਤੇ ਵਿੱਚ ਘੇਰ ਕੇ ਤੰਗ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਮੌੜ ਦੇ ਇਨ੍ਹਾਂ ਨੌਜਵਾਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਤਾਂ ਇਨ੍ਹਾਂ ਨੇ ਰਵਾਇਤੀ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪੁੱਤਰ ਹਰਪਾਲ ਸਿੰਘ, ਪੋਤਰਾ ਹਰਪ੍ਰੀਤ ਸਿੰਘ ਤੇ ਦੋਹਤਾ ਗੁਰਪ੍ਰੀਤ ਸਿੰਘ ਗੰਭੀਰ ਜਖ਼ਮੀ ਹੋ ਗਏ। ਇਨ੍ਹਾਂ ਨੂੰ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ ਇੱਥੇ ਸ਼ਹੀਦ ਸੁਖਵਿੰਦਰ ਸਿੰਘ ਕਮਿਊਨਟੀ ਸਿਹਤ ਕੇਂਦਰ ਵਿਖੇ ਜੇਰੇ ਇਲਾਜ ਪਿੰਡ ਮੌੜ ਦੇ ਨੌਜਵਾਨ ਰਾਜਿੰਦਰ ਸਿੰਘ, ਉਸਦੀ ਭੈਣ ਪਰਮਜੀਤ ਕੌਰ ਅਤੇ ਮਾਤਾ ਜੋਗਿੰਦਰ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਜਦੋਂ ਉਹ ਆਪਣੇ ਘਰ ਵਿੱਚ ਸੁੱਤੇ ਪਏ ਸਨ ਤਾਂ ਉਨ੍ਹਾਂ ਦੇ ਬਾਹਰਲੇ ਦਰਵਾਜ਼ੇ ਦਾ ਕਿਸੇ ਨੇ ਕੁੰਡਾ ਖੜਕਾਇਆ। ਜਦੋਂ ਉਨ੍ਹਾਂ ਨੇ ਉ¤ਠ ਕੇ ਦੇਖਿਆ ਤਾਂ 5 ਵਿਅਕਤੀ ਅਤੇ ਦੋ ਔਰਤਾਂ, ਜਿਨ੍ਹਾਂ ਕੋਲ ਰਵਾਇਤੀ ਹਥਿਆਰ ਸਨ ਉਨ੍ਹਾਂ ਦੇ ਘਰ ਦਾਖਲ ਹੋ ਗਏ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜੋਗਿੰਦਰ ਕੌਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸਦੇ ਲੜਕੇ ਰਾਜਵਿੰਦਰ ਸਿੰਘ ’ਤੇ ਹਮਲਾ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ। ਰਾਜਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਾਰ ਨਸ਼ੇ ਦੀ ਹਾਲਤ ਵਿੱਚ ਹੋਣ ਕਰਕੇ ਉਸ ’ਤੇ ਤੇਜ਼ ਹਥਿਆਰਾਂ ਦਾ ਵਾਰ ਕਰਦੇ ਗਏ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੇ ਹੀ ਕਿਰਚਾਂ ਵੱਜ ਗਈਆਂ। ਇਸ ਦੌਰਾਨ ਜਖ਼ਮੀ ਰਾਜਵਿੰਦਰ ਸਿੰਘ ਅਤੇ ਪਰਮਜੀਤ ਕੌਰ ਨੂੰ ਕਲਾਨੌਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧ ਵਿੱਚ ਕਲਾਨੌਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
More Articles...
Page 125 of 659






