Monday, September 06, 2010
   
Text Size

Welcome to the Frontpage

ਪੁਲਿਸ ਨੇ ਰੋਕੇ ਕਿਸਾਨਾਂ ਦੇ ਰਾਹ; ਕਿਸਾਨਾਂ ਨੇ ਸੂਤੇ ਪੁਲਿਸ ਦੇ ਸਾਹ

ਚੰਡੀਗੜ੍ਹ, 11 ਅਗਸਤ (ਹ.ਬ.) : ਭਾਰਤੀ ਕਿਸਾਨ ਯੂਨੀਅਨ ਦੇ ਆਉਣ ਨਾਲ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੇ ਸੈਕਟਰ-17 ’ਚ ਧਰਨਾ ਦੇਣ ਦੀ ਚੇਤਾਵਨੀ ਤੋਂ ਬਾਅਦ ਪੁਲਿਸ ਨੇ ਬੀਤੇ ਦਿਨ ਸ਼ਹਿਰ ਦੀਆਂ ਸਾਰੀਆਂ ਹੱਦਾਂ ਨੂੰ ਸੀਲ ਕਰ ਦਿੱਤਾ। ਬੀਤੀ ਦੁਪਹਿਰ ਲਗਭਗ ਡੇਢ ਵਜੇ ਤਿੰਨ ਹਜ਼ਾਰ ਕਿਸਾਨਾਂ ਦੀ ਭੀੜ ਨੇ ਵਾਈ.ਪੀ.ਐਸ. ਬੈਰੀਅਰ ਵੱਲੋਂ ਸ਼ਹਿਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪਰ, ਪੁਲਿਸ ਨੇ ਗੰਦੇ ਨਾਲ਼ੇ ’ਤੇ ਲਗਾ ਕੇ ਉਨ੍ਹਾਂ ਨੂੰ ਸ਼ਹਿਰ ’ਤੇ ਦਾਖ਼ਲ ਹੋਣ ਤੋਂ ਰੋਕ ਲਿਆ। ਵਾਈ.ਪੀ.ਐਸ. ਬੈਰੀਅਰ ਦੇ ਬੰਦ ਹੋਣ ਨਾਲ ਚੰਡੀਗੜ੍ਹ-ਮੁਹਾਲੀ ਆਉਣ-ਜਾਣ ਵਾਲੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨ ਤੈਅ ਪ੍ਰੋਗਰਾਮ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਗਰੁੱਪ ਦੇ ਬੈਨਰ ਹੇਠ ਹਜ਼ਾਰਾਂ ਕਿਸਾਨ ਮੁਹਾਲੀ ਤੋਂ ਚੱਲ ਕੇ ਵਾਈ.ਪੀ.ਐਸ. ਬੈਰੀਅਰ ’ਤੇ ਪਹੁੰਚ ਗਏ। ਚੰਡੀਗੜ੍ਹ-ਮੁਹਾਲੀ ਦੀ ਹੱਦ ’ਤੇ ਧਰਨਾ ਲਗਾ ਕੇ ਬੈਠੇ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਨੇ ਸ਼ਹਿਰ ਦੀਆਂ ਸੜਕਾਂ ’ਤੇ ਪਿੰਡ ਵਸਾ ਲਿਆ। ਕਿਸਾਨ ¦ਮੇ ਧਰਨੇ ਦੀ ਤਿਆਰੀ ਕਰਕੇ ਆਪਣੇ ਨਾਲ ਖਾਣ ਅਤੇ ਰਹਿਣ ਦਾ ਪੂਰਾ ਪ੍ਰਬੰਧ ਕਰਕੇ ਆਏ ਸਨ। ਕਿਸਾਨਾਂ ਦੇ ਕਈ ਸਮੂਹ ਧਰਨੇ ਦੀ ਥਕਾਵਟ ਨੂੰ ਉਤਾਰਨ ਲਈ ਸੜਕਾਂ ’ਤੇ ਹੀ ਕਿਸੇ ਪਿੰਡ ਦੀ ਚੌਪਾਲ ਵਾਂਗ ਬੈਠ ਕੇ ਤਾਸ਼ ਖੇਡਦੇ ਹੋਏ ਵਿਖਾਈ ਦਿੱਤੇ। ਬੇਸ਼ੱਕ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਸ਼ਹਿਰ ਦੇ ਅੰਦਰੂਨੀ ਖੇਤਰਾਂ ’ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਪਰ ਉ¤ਚ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਦੀ ਸਹੂਲਤ ਲਈ ਵਾਟਰ ਟੈਂਕਰ ਦੁਆਰਾ ਪਾਣੀ ਉਪਲਬਧ ਕਰਵਾਇਆ। ਸ਼ਾਮ ਤੱਕ ਕਿਸਾਨਾਂ ਨੇ ਸੜਕਾਂ ਦੇ ਕਿਨਾਰਿਆਂ ’ਤੇ ਹੀ ਖਾਣਾ ਤਿਆਰ ਕਰਨ ਲਈ ਚੁੱਲ੍ਹੇ ਗਰਮ ਕੀਤੇ। ਇਸ ਤੋਂ ਧਰਨੇ ਦੀ ਥਕਾਨ ਨੂੰ ਦੂਰ ਕਰਨ ਲਈ ਕਿਸਾਨਾਂ ਨੇ ਇੱਕਠੇ ਬੈਠ ਕੇ ਸ਼ਰਾਬਾਂ ਵੀ ਪੀਤੀਆਂ।
ਚੰਡੀਗੜ੍ਹ ਆਏ ਕਿਸਾਨਾਂ ’ਚੋਂ ਜ਼ਿਆਦਾਤਰ ਇੱਥੇ ਦੀ ਸਸਤੀ ਸ਼ਰਾਬ ਪੀਣ ਦੇ ਸ਼ੌਕੀਨ ਵੀ ਹੁੰਦੇ ਹਨ, ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਠੇਕੇ ਬੰਦ ਕੀਤੇ ਹੋਏ ਸਨ, ਇਸ ਕਰਕੇ ਪੀਣ ਦੇ ਸ਼ਕੀਨਾਂ ਨੂੰ ਪੰਜਾਬ ਵਾਲੀ ਮਹਿੰਗੀ ਸ਼ਰਾਬ ਹੀ ਪੀਣੀ ਪਈ। ਵਾਈ.ਪੀ.ਐਸ. ਚੌਕ ਦੇ ਨੇੜੇ ਸ਼ਰਾਬ ਦੇ ਠੇਕੇ ਦੇ ਮਾਲਕਾਂ ਦੀ ਤਾਂ ਬੱਲੇ-ਬੱਲੇ ਰਹੀ। ਕਿਸਾਨ ਸੜਕ ਦੇ ਵਿਚਕਾਰ ਬੈਠ ਕੇ ਸ਼ਰਾਬ ਦੇ ਪੈ¤ਗ ਲਗਾ ਰਹੇ ਸੀ ਅਤੇ ਕੁੱਝ ਟਰਾਲੀਆਂ ’ਤੇ ਬੈਠੇ ਹੀ ਸ਼ਰਾਬਾਂ ਪੀ ਰਹੇ ਸਨ। ਕਿਸਾਨ ਨੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਕੋਲ 15-20 ਦਿਨ ਦਾ ਰਾਸ਼ਨ ਅਤੇ ਬਾਲਣ ਹੈ। ਦੁੱਧ ਦੀ ਸਪਲਾਈ ਲਈ ਚਡੰੀਗੜ੍ਹ ਅਤੇ ਮੁਹਾਲੀ ਦੇ ਆਲੇ-ਦੁਆਲੇ ਪੈਂਦੇ ਪਿੰਡ ’ਚ ਪੂਰੇ ਪ੍ਰਬੰਧ ਕਰ ਲਈ ਗਏ ਹਨ। ਕਿਸਾਨ ਤਾਂ ਸੜਕਾਂ ’ਤੇ ਮੱਛਰਾਂ ਅਤੇ ਸਖ਼ਤ ਗਰਮੀ ਅਤੇ ਮੀਂਹ ਆਦਿ ਦਾ ਮੁਕਾਬਲਾ ਕਰ ਲੈਣਗ, ਪਰ ਪੁਲਿਸ ਵਾਲਿਆਂ ਲਈ 24 ਘੰਟੇ ਉਥੇ ਅਜਿਹੀ ਸਥਿਤੀ ’ਚ ਡਿਊਟੀ ਦੇਣਾ ਬਹੁਤ ਮੁਸ਼ਕਲ ਕੰਮ ਹੈ। ਕਾਫ਼ੀ ਗਿਣਤੀ ’ਚ ਪੁਲਿਸ ਨੂੰ ਤਾਂ ਅੱਜ ਦਿਨ ’ਚ ਖਾਣਾ ਵੀ ਨਸੀਬ ਨਹੀਂ ਹੋਇਆ। ਉਥੋਂ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ-51 ਦੇ ਮੁੱਖ ਰੋਡ ’ਤੇ ਪੁਲਿਸ ਨੇ ਬੈਰੀਅਰ ਲਗਾ ਦਿੱਤਾ ਅਤੇ ਵਾਈ.ਪੀ.ਐਸ. ਬੈਰੀਅਰ ਵੱਲ ਜਾ ਰਹੇ ਰਸਤੇ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਇਸ ਰੋਡ ’ਤੇ ਵਾਹਨਾਂ ਦੀ ਆਵਾਜਾਹੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ। ਉਥੋਂ ਮੁਹਾਲੀ ਵੱਲ ਜਾਣ ਵਾਲੇ ਵਾਹਨਾਂ ਨੂੰ ਸਿੱਧਾ ਅੱਗੇ ਦਾ ਰਸਤਾ ਵਿਖਾ ਦਿੱਤਾ ਗਿਆ ਅਤੇ ਲੋਕਾਂ ਨੂੰ ਸੈਕਟਰ-52/53 ਦੀ ਡਿਵਾਇਡਿੰਗ ਸੜਕ ਤੋਂ ਮੁਹਾਲੀ ਵੱਲ ਜਾਣ ਲਈ ਕਿਹਾ। ਉਧਰ, ਵਾਈ.ਪੀ.ਐਸ. ਬੈਰੀਅਰ ’ਤੇ ਵੀ ਨਾਕਾ ਲਗਾਇਆ ਹੋਇਆ ਸੀ ਅਤੇ ਵਾਹਨਾਂ ਨੂੰ ਦੂਜੇ ਰਸਤਿਆਂ ਵੱਲ ਮੋੜ ਦਿੱਤਾ ਗਿਆ। ਕਈ ਲੋਕਾਂ ਦੀ ਤਾਂ ਪੁਲਿਸ ਨਾਲ ਹਲਕਾ-ਫ਼ੁਲਕਾ ਝਗੜਾ ਵੀ ਹੋਇਆ। ਪਰ, ਗੱਲ ਸਮਝ ਆਉਣ ’ਤੇ ਲੋਕਾਂ ਨੇ ਸਿੱਧਾ ਜਾਣਾ ਸ਼ੁਰੂ ਕਰ ਦਿੱਤਾ। ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਵਾਈ.ਪੀ.ਐਸ. ਚੌਕ ਕੋਲ ਸਥਿਤ ਗੰਦੇ ਨਾਲ਼ੇ ’ਤੇ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਲੱਗੇ ਪੁਲਿਸ ਨਾਕਿਆਂ ਨੂੰ ਦੇਖ ਕੇ ਉਹ ਰੁਕ ਗਏ। ਉਥੇ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਅਜਿਹੀ ਸਥਿਤੀ ’ਚ ਕੋਈ ਉਨ੍ਹਾਂ ਨੂੰ ਆਪਣੇ ਪ੍ਰਦੇਸ਼ ਦੀ ਰਾਜਧਾਨੀ ’ਚ ਆਉਣ ਤੋਂ ਨਹੀਂ ਰੋਕ ਸਕਦਾ, ਪਰ ਉਹ ਕਿਸੇ ਤਰ੍ਹਾਂ ਦਾ ਟਕਰਾਅ ਉਹ ਨਹੀਂ ਚਾਹੁੰਦੇ ਹਨ। ਕਾਫ਼ੀ ਦੇਰ ਤੱਕ ਨਾਅਰੇਬਾਜ਼ੀ ਕਰਨ ਤੋਂ ਕਿਸਾਨਾਂ ਨੇ ਬੈਰੀਅਰ ਦੇ ਦੂਜੇ ਪਾਸੇ ਡੇਰਾ ਲਾ ਲਿਆ ਅਤੇ ਤੰਬੂ ਆਦਿ ਲਗਾ ਲਏ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇੱਧਰ ਬੀਤੇ ਦਿਨ ਚੰਡੀਗੜ੍ਹ ਪ੍ਰਸ਼ਾਸਨ ਦੇ ਰੂਪ ਦੇਖਣ ਨੂੰ ਮਿਲੇ। ਇੱਕ ਪਾਸੇ ਜਿੱਥੇ ਕਿਸਾਨਾਂ ਨੂੰ ਸ਼ਹਿਰ ’ਚ ਦਾਖ਼ਲ ਕਰਨ ਤੋਂ ਰੋਕਣ ਲਈ ਧਾਰਾ-144 ਦਾ ਸਹਾਰਾ ਲਿਆ ਗਿਆ ਉਧਰ, ਦੂਜੇ ਪਾਸੇ ਭਾਜਪਾ ਕਾਰਜ ਕਰਤਾਵਾਂ ਨੇ ਧਾਰਾ-144 ਦੀਆਂ ਧੱਜੀਆਂ ਉਡਾਉਂਦੇ ਹੋਏ ਸੈਕਟਰ-30 ’ਚ ਸੀ.ਬੀ.ਆਈ. ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪਰ, ਪੁਲਿਸ ਵਿਭਾਗ ਨੇ ਭਾਜਪਾ ਕਾਰਜ ਕਰਤਾਵਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਬਜਿੰਦਰ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਦੇ ਚੰਡੀਗੜ੍ਹ ’ਚ ਧਰਨਾ ਦੇਣ ਦੇ ਮੱਦੇਨਜ਼ਰ ਸ਼ਹਿਰ ’ਚ ਧਾਰਾ-144 ਲਗਾਈ। ਡਿਪਟੀ ਕਮਿਸ਼ਨਰ ਦੁਆਰਾ ਲਾਗੂ ਕੀਤੀ ਗਈ ਧਾਰਾ-144 ਦੇ ਤਹਿਤ ਸ਼ਹਿਰ ’ਚ ਕਿਤੇ ਵੀ ਚਾਰ ਜਾਂ ਚਾਰ ਤੋਂ ਵੱਧ ਲੋਕਾਂ ਨਾਲ ਇੱਕਠੇ ਹੋਣ ’ਤੇ ਪਬੰਦੀ ਲਗਾਈ ਗਈ ਹੈ। ਇਸ ਦਾ ਹਵਾਲਾ ਦਿੰਦੇ ਹੋਏ ਬੀਤੇ ਦਿਨ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਸ਼ਹਿਰ ’ਚ ਦਾਖ਼ਲ ਹੋਣ ਲੱਗੇ ਤਾਂ ਉਨ੍ਹਾਂ ਨੂੰ ਵਾਈ.ਪੀ.ਐਸ. ਚੌਕ ਕੋਲ ਨਾਕਾ ਲਗਾ ਕੇ ਰੋਕ ਲਿਆ ਗਿਆ। ਪ੍ਰਸ਼ਾਸਨ ਦੇ ਅਫ਼ਸਰ ਬੀਤੇ ਦਿਨ ਸ਼ਹਿਰ ਭਰ ਦੀ ਹੱਦ ’ਤੇ ਅੰਦੋਲਨਕਾਰੀ ਕਿਸਾਨਾਂ ਨੂੰ ਹਟਾਉਣ ਲਈ ਮੋਰਚਾ ਲਗਾਈ ਬੈਠੇ ਸਨ। ਸਵੇਰੇ 8 ਵਜੇ ਤੋਂ ਹੀ ਸ਼ਹਿਰ ’ਚ ਦਾਖ਼ਲ ਹੋਣ ਦੀਆਂ 16 ਮੁੱਖ ਥਾਵਾਂ ’ਤੇ ਮੋਰਚਾ ਲੱਗ ਗਿਆ ਸੀ। ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਪੀ.ਐਸ. ਸ਼ੇਰਗਿੱਲ ਤੋਂ ਲੈ ਕੇ ਸਾਰੇ ਐਸ.ਡੀ.ਐਮ., ਡਿਊਟੀ ਮਜਿਸਟ੍ਰੇਟ ਅਤੇ ਜ਼ਿਆਦਾਤਰ ਪੀ.ਪੀ.ਐਸ. ਅਤੇ ਐਚ.ਸੀ.ਐਸ. ਅਧਿਕਾਰੀ ਆਪਣੇ-ਆਪਣੇ ਏਰੀਆ ’ਚ ਮੋਰਚਾ ਸੰਭਾਲ ਕੇ ਬੈਠੇ ਸਨ।
ਡਿਪਟੀ ਕਮਿਸ਼ਨਰ ਬਜਿੰਦਰ ਸਿੰਘ ਡਿਊਟੀ ’ਤੇ ਤੈਨਾਤ ਪੁਲਿਸ ਅਫ਼ਸਰਾਂ ਦਾ ਜਾਇਜ਼ਾ ਲੈ ਰਹੇ ਸੀ। ਸਿਰਫ਼ ਸ਼ਹਿਰ ਦੀਆਂ ਸਰਹੱਦਾਂ ’ਤੇ ਹੀ ਨਹੀਂ, ਸਗੋਂ ਸੈਕਟਰ-17 ’ਚ ਮਟਕਾ ਚੌਕ, ਸੈਕਟਰ-25 ’ਚ ਰੈਲੀ ਮੈਦਾਨ ਵੱਲ ਵੀ ਪੁਲਿਸ ਨੇ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਹੋਏ ਸਨ। ਪ੍ਰਸ਼ਾਸਨ ਦੇ ਅਫ਼ਸਰਾਂ ਨੇ ਉਸ ਸਮੇਂ ਰਾਹਤ ਦਾ ਸਾਹ ਲਿਆ ਜਦੋਂ ਉਨ੍ਹਾਂ ਨੂੰ ਕਿਸਾਨਾਂ ਦੁਆਰਾ ਮੁਹਾਲੀ ਬੈਰੀਅਰ ’ਤੇ ਹੀ ਧਰਨਾ ਦਿੱਤੇ ਜਾਣ ਦੀ ਸੂਚਨਾ ਮਿਲੀ। ਗ੍ਰਹਿ ਸਕੱਤਰ ਰਾਮ ਨਿਵਾਸ ਮੁਤਾਬਕ ਉਨ੍ਹਾਂ ਨੇ ਪਹਿਲਾਂ ਹੀ ਅਫ਼ਸਰਾਂ ਨੂੰ ਆਦੇਸ਼ ਦਿੱਤੇ ਹੋਏ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਸ਼ਹਿਰ ’ਚ ਦਾਖ਼ਲ ਨਾਂ ਹੋਣ ਦਿੱਤਾ ਜਾਵੇ। ਸਿਰਫ਼ ਉਸੇ ਸੂਰਤ ’ਚ ਕਿਸਾਨ ਸ਼ਹਿਰ ’ਚ ਆ ਸਕਦੇ ਹੈ ਜੇਕਰ ਸੈਕਟਰ-25 ’ਚ ਰੈਲੀ ਕਰਨਾ ਚਾਹੁਣ।
ਇਸ ਤੋਂ ਬਾਅਦ ਕਿਸਾਨ ਪੂਰੀ ਤਰ੍ਹਾਂ ਸ਼ਹਿਰ ’ਚ ਦਾਖ਼ਲ ਨਹੀਂ ਹੋ ਸਕੇ। ਦੂਜੇ ਪਾਸੇ, ਭਾਜਪਾ ਕਾਰਜ ਕਰਤਾ ਆਪਣੇ ਤੈਅ ਪ੍ਰੋਗਰਾਮ ਦੇ ਤਹਿਤ ਕਾਫ਼ੀ ਗਿਣਤੀ ’ਚ ਸੈਕਟਰ-30 ਵਿਚੇ ਸੀ.ਬੀ.ਆਈ. ਦਫ਼ਤਰ ਦੇ ਬਾਹਰ ਇੱਕਠੇ ਹੋਏ ਅਤੇ ਯੂ.ਪੀ.ਏ. ਸਰਕਾਰ ਵਿਰੁੱਧ ਪ੍ਰਦਸ਼ਨ ਕੀਤਾ। ਹਾਲਾਂਕਿ ਪ੍ਰਦਰਸ਼ਨ ਸਿਰਫ਼ ਫ਼ੋਟੋ ਸੈਸ਼ਨ ਤੱਕ ਹੀ ਸੀਮਤ ਰਿਹਾ ਅਤੇ ਕੁੱਝ ਹੀ ਦੇਰ ’ਚ ਭਾਜਪਾ ਕਾਰਜ ਕਰਤਾ ਉਥੋਂ ਚਲੇ ਗਏ। ਜ਼ਿਆਦਾਤਰ ਅਖ਼ਬਾਰਾਂ ’ਚ ਸ਼ਹਿਰ ’ਚ ਧਾਰਾ-144 ਲਾਗੂ ਹੋਣ ਬਾਰੇ ਸੂਚਨਾਵਾਂ ਛਪੀਆਂ ਸਨ, ਪਰ ਭਾਜਪਾ ਕਾਰਜ ਕਰਤਾਵਾਂ ਦੇ ਇਸ ਪ੍ਰਦਰਸ਼ਨ ਨੇ ਪ੍ਰਸ਼ਾਸਨ ਦੇ ਦੋ-ਦੋ ਚਿਹਰਿਆਂ ਦਾ ਖ਼ੁਲਾਸਾ ਕਰ ਦਿੱਤਾ ਹੈ। ਅਜਿਹੀ ਸਥਿਤੀ ’ਚ ਭਾਜਪਾ ਨੇ ਕਿਸ ਦੀ ਇਜਾਜ਼ਤ ਨਾਲ ਪ੍ਰਦਰਸ਼ਨ ਕੀਤਾ, ਇਹ ਸਮਝ ਨਹੀਂ ਆ ਰਿਹਾ ਹੈ।
ਕਿਸਾਨ ਰੈਲੀ ’ਚ ਆਏ ਕਿਸਾਨ ਨੇਤਾਵਾਂ ਨੇ ਵੀ ਪੁਲਿਸ ਅਤੇ ਪ੍ਰਸ਼ਾਸਨ ਦੇ ਇਸ ਦੋਹਰੇ ਰੂਪ ’ਤੇ ਖ਼ੂਬ ਜੰਮ ਕੇ ਵਾਰ ਕੀਤਾ। ਕਿਸਾਨ ਨੇਤਾਵਾਂ ਨੇ ਕਿਹਾ ਕਿ ਪੁਲਿਸ ਸਿਰਫ਼ ਕਿਸਾਨਾਂ ਨੂੰ ਹੀ ਧਾਰਾ-144 ਦਾ ਡਰ ਵਿਖਾ ਰਹੀ ਹੈ, ਜਦੋਂ ਕਿ ਭਾਜਪਾ ਸ਼ਹਿਰ ਦੇ ਵਿਚਕਾਰ ਪ੍ਰਦਰਸ਼ਨ ਕਰ ਰਹੀ ਹੈ। ਕਿਸਾਨ ਨੇਤਾਵਾਂ ਨੇ ਪੁਲਿਸ ’ਤੇ ਪੱਖਪਾਤੀ ਹੋਣ ਦਾ ਦੋਸ਼ ਵੀ ਲਗਾਇਆ। ਇਸ ਤੋਂ ਇਲਾਵਾ ਐਸ.ਐਸ.ਪੀ. ਸੁਧਾਂਸ਼ੂ ਸ਼ੇਖ਼ਰ ਸ਼੍ਰੀਵਾਸਤਵ ਨੇ ਕਿਹਾ ਕਿ ਧਾਰਾ-144 ਸੋਮਵਾਰ ਨੂੰ ਹੀ ਲਾਗੂ ਕਰ ਦਿੱਤੀ ਗਈ ਸੀ। ਇਸ ਕਰਕੇ ਭਾਜਪਾ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਵੈਸੇ ਵੀ ਭਾਜਪਾ ਕਾਰਜ ਕਰਤਾਵਾਂ ਨੇ ਕਾਨੂੰਨ ਨਹੀਂ ਤੋੜਿਆ  ਹੈ। ਬਾਅਦ ’ਚ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਤਾਂ ਉਹ ਉਥੋਂ ਚਲੇ ਗਏ। ਅਜਿਹੀ ਸਥਿਤੀ ’ਚ ਕਾਰਵਾਈ ਦੀ ਜ਼ਰੂਰਤ ਨਹੀਂ ਨਹੀਂ ਸਮਝੀ ਗਈ। ਡੀ.ਸੀ. ਬਜਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ’ਚ ਧਾਰਾ-144 ਲਾਗੂ ਹੈ। ਕਿਸੇ ਵੀ ਪਾਰਟੀ ਜਾਂ ਦਲ ਨੂੰ ਪ੍ਰਦਰਸ਼ਨ, ਰੈਲੀ ਆਦਿ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਾਜਪਾ ਦੇ ਪ੍ਰਦਰਸ਼ਨ ਬਾਰੇ ਪੁਲਿਸ ਨੂੰ ਜਾਣਕਾਰੀ ਸੀ।

 
 

Page 127 of 669

Weather

70°
21°
°F | °C
Mostly Cloudy
Humidity: 60%
Wind: SW at 18 mph
Mon

66 | 72
18 | 22
Tue

61 | 85
16 | 29
Wed

55 | 67
12 | 19
Thu

52 | 65
11 | 18
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |