Sunday, September 05, 2010
   
Text Size

Welcome to the Frontpage

ਪਤਨੀ ਅਤੇ ਧੀਆਂ ਦੀ ਹੱਤਿਆ ਕਰਕੇ ਖੁਦਕੁਸ਼ੀ ਕੀਤੀ

ਘਰੇਲੂ ਕਲੇਸ਼ ਤੋਂ ਤੰਗ ਹੋ ਕੇ ਪਰਿਵਾਰ ’ਤੇ ਚਲਾ ਦਿੱਤੀ ਕੁਹਾੜੀ


ਫਿਰੋਜ਼ਪੁਰ, 9 ਅਗਸਤ (ਹ.ਬ.) : ਪਰਿਵਾਰਕ ਝਗੜੇ ਦੇ ਚਲਦੇ ਇਕ ਵਿਅਕਤੀ ਨੇ ਬੀਤੇ ਦਿਨ ਅਪਣੀ ਪਤਨੀ ਅਤੇ ਧੀਆਂ ਨੂੰ ਕੁਹਾੜੀ ਨਾਲ ਵੱਢ ਦਿੱਤਾ। ਗੰਭੀਰ ਤੌਰ ’ਤੇ ਜ਼ਖ਼ਮੀ ਪਤਨੀ ਅਤੇ ਇਕ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਇਕ ਧੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੇ ਵਿਚ ਲੜਾਈ ਲੜ ਰਹੀ ਹੈ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਨੇ ਖੁਦ ਵੀ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਹੈ ਪਿੰਡ ਇੱਛੇਵਾਲਾ ਦੀ। ਪੁਲਿਸ ਦੇ ਮੁਤਾਬਕ ਸਥਾਨਕ ਨਿਵਾਸੀ ਬੋਹੜ ਸਿੰਘ ਦੇ ਦੋ ਪੁੱਤਰ ਅਤੇ ਪੰਜ ਧੀਆਂ ਹਨ। ਦੋ ਧੀਆਂ ਦਾ ਵਿਆਹ ਹੋ ਚੁੱਕਾ ਹੈ, ਜਦ ਕਿ ਦੋਵੇਂ ਪੁੱਤਰ ਘਰ ਤੋਂ ਬਾਹਰ ਰਹਿੰਦੇ ਹਨ। ਇਕ ਧੀ ਅਪਣੇ ਰਿਸ਼ਤੇਦਾਰ ਦੇ ਇੱਥੇ ਗਈ ਹੋਈ ਹੈ। ਦੱਸਿਆ ਜਾਂਦਾ ਹੈ ਕਿ ਬੋਹੜ ਸਿੰਘ ਰਿਕਸ਼ਾ ਚਲਾਉਂਦਾ ਸੀ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ। ਇਸ ਕਾਰਨ ਉਸ ਦਾ ਪਤਨੀ ਨਾਲ ਵੀ ਝਗੜਾ ਹੁੰਦਾ ਰਹਿੰਦਾ ਸੀ। ਬੀਤੇ ਦਿਨ ਸਵੇਰੇ ਦੋਵਾਂ ਦੇ ਵਿਚ ਕੁਝ ਬਹਿਸ ਹੋ ਗਈ ਅਤੇ ਬੋਹੜ ਸਿੰਘ ਨੇ ਗੁੱਸੇ ਵਿਚ ਆ ਕੇ ਪਤਨੀ ਦੇ ਗਲ ’ਤੇ ਕੁਹਾੜੀ ਨਾਲ ਜ਼ੋਰਦਾਰ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਜ਼ਖ਼ਮੀ ਹੋਣ ’ਤੇ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਉਸ ਤੋਂ ਬਾਅਦ ਬੋਹੜ ਸਿੰਘ ਨੇ ਘਰ ਵਿਚ ਮੌਜੂਦ ਅਪਣੀ ਦੋਵੇਂ ਧੀਆਂ 15 ਸਾਲਾ ਨਿਸ਼ਾ ਅਤੇ 13 ਸਾਲਾ ਅੰਜੂ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਨਿਸ਼ਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਅੰਜੂ ਨੂੰ ਪਿੰਡ ਵਾਲਿਆਂ ਨੇ ਕੋਲ ਦੇ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਦੇ ਹਨ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਬੋਹੜ ਸਿੰਘ ਘਰ ਤੋਂ ਫਰਾਰ ਹੋ ਗਿਆ, ਲੇਕਿਨ ਦਾਣਾ ਮੰਡੀ ਪਹੁੰਚ ਕੇ ਉਸ ਨੇ ਜ਼ਹਿਰੀਲੀ ਪਦਾਰਥ ਖਾ ਲਿਆ। ਉਸ ਤੋਂ ਬਾਅਦ ਉਹ ਸੁੰਨਸਾਨ ਜਗ੍ਹਾ ’ਤੇ ਚਲਿਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਘਟਨਾ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

 
 

Page 129 of 659

Weather

54°
12°
°F | °C
Showers
Humidity: 0%
Wind: W at 10 mph
Sun

55 | 68
12 | 20
Mon

67 | 78
19 | 25
Tue

63 | 85
17 | 29
Wed

57 | 69
13 | 20
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |