Sunday, September 05, 2010
   
Text Size

Welcome to the Frontpage

ਲੜਕੀ ਨੌਂ ਲੱਖ ਦੇ ਗਹਿਣੇ ਤੇ ਨਕਦੀ ਲੈ ਕੇ ਪ੍ਰੇਮੀ ਨਾਲ ਫ਼ਰਾਰ

ਤਰਨਤਾਰਨ, 9 ਅਗਸਤ (ਹ.ਬ.) : ਪਿੰਡ ਮੰਮਣਕੇ ਦੀ ਲੜਕੀ ਆਪਣੇ ਵਿਆਹ ਤੋਂ ਇੱਕ ਹਫ਼ਤਾ ਪਹਿਲਾ ਘਰੋਂ ਨੌਂ ਲੱਖ ਰੁਪਏ ਦੀ ਕੀਮਤ ਦੇ ਗਹਿਣੇ ਅਤੇ ਨਕਦੀ ਲੈ ਕੇ ਆਪਣੀ ਪ੍ਰੇਮੀ ਨਾਲ ਫ਼ਰਾਰ ਹੋ ਗਈ। ਲੜਕੀ ਦੀ ਉਮਰ ਕਰੀਬ 19 ਸਾਲ ਦੱਸੀ ਜਾ ਰਹੀ ਹੈ, ਜਿਹੜੀ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਹੈ। ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਦੀ ਪੁਲਸ ਨੇ ਦੋ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਸ਼ਨਾਖਤ ਗੁਰਸਾਹਿਬ ਸਿੰਘ ਵਾਸੀ ਸਾਹਿਬਾਜਪੁਰਾ ਅਤੇ ਜੌੜਾ ਵਾਸੀ ਸੋਨੂੰ ਦੇ ਤੌਰ ’ਤੇ ਕੀਤੀ ਗਈ ਹੈ। ਘਰੋਂ ਫ਼ਰਾਰ ਹੋਣ ਤੋਂ ਪਹਿਲਾਂ ਲੜਕੀ ਨੇ ਆਪਣੀ ਮਾਤਾ ਸਮੇਤ ਪਰਿਵਾਰ ਦੇ ਹੋਰਨਾਂ ਜੀਆਂ ਨੂੰ ਰਾਤ ਦੇ ਖਾਣੇ ਵਿਚ ਕੋਈ ਨਸ਼ੀਲੀ ਦਵਾਈ ਖੁਆ ਦਿੱਤੀ, ਜਿਸ ਨਾਲ ਉਹ ਗੂੜ੍ਹੀ ਨੀਦੀ ਸੌਂ ਗਏ। ਇਸ ਤੋਂ ਬਾਅਦ ਉਸ ਨੇ ਘਰ ਦੀਆਂ ਅਲਮਾਰੀਆਂ ਦੇ ਤਾਲੇ ਖੋਲ੍ਹ ਕੇ ਆਪਣੇ ਵਿਆਹ ਲਈ ਬਣਾਏ ਕਰੀਬ 30 ਤੋਲੇ ਸੋਨੇ ਦੇ ਗਹਿਣੇ ਅਤੇ 2.50 ਲੱਖ ਰੁਪਏ ਦੀ ਨਕਦੀ ਲੈ ਕੇ ਆਪਣੇ ਪ੍ਰੇਮੀ ਗੁਰਸਾਹਿਬ ਸਿੰਘ ਅਤੇ ਉਸ ਦੇ ਸਾਥੀ ਸੋਨੂੰ ਨਾਲ ਫ਼ਰਾਰ ਹੋ ਗਈ। ਇਸ ਕਾਰੇ ਨੂੰ ਅੰਜ਼ਾਮ ਦੇਣ ਲਈ ਉਸ ਨੇ ਗੁਰਸਾਹਿਬ ਨੂੰ ਆਪਣੇ ਘਰ ਹੀ ਬੁਲਾਇਆ ਹੋਇਆ ਸੀ। ਲੜਕੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਦਾ ਵਿਆਹ ਨਜ਼ਦੀਕੀ ਪਿੰਡ ਨੰਦਪੁਰ ਦੇ ਨੌਜਵਾਨ ਨਾਲ 13 ਅਗਸਤ ਨੂੰ ਕਰਨਾ ਤੈਅ ਕੀਤਾ ਹੋਇਆ ਸੀ ਅਤੇ ਇਸ ਸਬੰਧੀ ਘਰ ਵਿਚ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਸ ਨੇ ਦੋਸ਼ ਲਾਇਆ ਕਿ ਗੁਰਸਾਹਿਬ ਸਿੰਘ ਨੇ ਉਸ ਦੀ ਲੜਕੀ ਨੂੰ ਵਿਆਹ ਦੀ ਨੀਯਤ ਨਾਲ ਹੀ ਅਗਵਾ ਕੀਤਾ ਹੈ। ਪ੍ਰੇਮੀ ਨਾਲ ਫ਼ਰਾਰ ਹੋਣ ਮੌਕੇ ਲੜਕੀ ਆਪਣੇ ਘਰੋਂ ਜਿਹੜੀ ਨਕਦੀ ਅਤੇ ਗਹਿਣੇ ਆਦਿ ਲੈ ਕੇ ਫ਼ਰਾਰ ਹੋਈ ਹੈ, ਉਸ ਦੀ ਕੁਲ ਕੀਮਤ ਕੋਈ 9 ਲੱਖ ਰੁਪਏ ਦੱਸੀ ਜਾ ਰਹੀ ਹੈ।

 
 

Page 130 of 659

Weather

55°
13°
°F | °C
Showers
Humidity: 88%
Wind: W at 13 mph
Sat

55 | 63
12 | 17
Sun

55 | 68
12 | 20
Mon

67 | 78
19 | 25
Tue

63 | 85
17 | 29
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |