Sunday, September 05, 2010
   
Text Size

Welcome to the Frontpage

ਮਾਲਖਾਨੇ ’ਚ ਖੜ੍ਹਿਆ ਮੋਟਰਸਾਇਕਲ ਵੇਚਣ ਕਾਰਨ ਥਾਣੇਦਾਰ ਮੁਅੱਤਲ

ਰਈਆ, 4 ਸਤੰਬਰ (ਹ.ਬ.) : ਪੁਲਿਸ ਥਾਣਾ ਬਿਆਸ ਵਿਚ ਤਾਇਨਾਤ ਇਕ ਥਾਣੇਦਾਰ ਨੂੰ ਥਾਣੇ ਦੇ ਮਾਲਖਾਨੇ ਵਿਚ ਲਵਾਰਸ ਖੜ੍ਹੇ ਵਾਹਨਾਂ ਦੀ ਵਰਤੋਂ ਕਰਨ ਉਪਰੰਤ ਇਕ ਮੋਟਰ ਸਾਇਕਲ ਵੇਚਣ ਦੇ ਮਾਮਲੇ ਵਿਚ ਮੁਅੱਤਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਬਿਆਸ ਵਿਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਪੁਲਿਸ ਥਾਣੇ ਅੰਦਰ ਲਵਾਰਸ ਖੜ੍ਹੇ ਬਿਨਾ ਨੰਬਰ ਦੇ ਮੋਟਰ ਸਾਇਕਲ ਸਪਲੈਂਡਰ ਪਲੱਸ ਜੋ ਮਾਲਖਾਨੇ ਵਿਚ ਖੜ੍ਹਾ ਸੀ, ਨੂੰ ਕਿਸੇ ਤਰੀਕੇ ਬਾਹਰ ਕੱਢ ਕੇ ਪਹਿਲਾਂ ਉਸ ਦੀ ਨਿੱਜੀ ਵਰਤੋਂ ਕੀਤੀ ਅਤੇ ਫਿਰ ਕੁਝ ਸਮੇਂ ਬਾਅਦ ਉਹ ਮੋਟਰ ਸਾਇਕਲ ਅਵਤਾਰ ਸਿੰਘ ਵਾਸੀ ਬੁੱਟਰ ਨੂੰ 18 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਫਿਰ  ਇਹ ਥਾਣੇਦਾਰ ਥਾਣੇ ਵਿਚ ਖੜ੍ਹੀ ਚਿੱਟੇ ਰੰਗ ਦੀ ਮਾਰੂਤੀ ਕਾਰ ’ਤੇ ਕਾਲੇ ਸ਼ੀਸ਼ੇ ਲਾਕੇ ਉਸ ਦੀ ਨਿੱਜੀ ਵਰਤੋਂ ਕਰਦਾ ਰਿਹਾ। ਥਾਣੇਦਾਰ ਵਲੋਂ ਇਸ ਕਾਰ ਦਾ ਕਿਸੇ ਨਾਲ ਵਟਾਂਦਰਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਸਬੰਧੀ ਕਿਸੇ ਵਿਅਕਤੀ ਨੇ ਐਸਪੀਡੀ ਅੰਮ੍ਰਿਤਸਰ ਦਿਹਾਤੀ ਨੂੰ ਟੈਲੀਫੋਨ ’ਤੇ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੱਤੀ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਮੋਟਰ ਸਾਇਕਲ ਸਪਲੈਂਡਰ ਪਲੱਸ ਪਿੰਡ ਬੁੱਟਰ ਕਲਾਂ ਤੋਂ ਅਤੇ ਮਾਰੂਤੀ ਕਾਰ ਜੋ ਉਕਤ ਥਾਣੇਦਾਰ ਨੇ ਬਾਬਾ ਬਕਾਲਾ ਦੇ ਬਜ਼ਾਰ ਵਿਚ ਲਾਈ ਹੋਈ ਸੀ, ਨੂੰ ਕਬਜ਼ੇ ਵਿਚ ਲੈ ਲਿਆ। ਐਸਪੀਡੀ ਅੰਮ੍ਰਿਤਸਰ ਦਿਹਾਤੀ ਹਰਜੀਤ ਸਿੰਘ ਬਰਾੜ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਉਕਤ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਵਿਰੁੱਧ ਵਿਭਾਗੀ ਕਾਰਵਾਈ ਲਈ ਲਿਖ ਦਿੱਤਾ ਹੈ। ਇਸ ਮਾਮਲੇ ਦੀ ਐਸਪੀਡੀ ਨੇ ਪੁਸ਼ਟੀ ਕੀਤੀ।

 
 

Page 3 of 659

Weather

54°
12°
°F | °C
Partly Cloudy
Humidity: 94%
Wind: W at 14 mph
Sun

55 | 68
12 | 20
Mon

67 | 78
19 | 25
Tue

63 | 85
17 | 29
Wed

57 | 69
13 | 20
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |