Welcome to the Frontpage
Monday, 06 September 2010 15:10
ਬਠਿੰਡਾ, 6 ਸਤੰਬਰ (ਹ.ਬ.) : ਪੰਜਾਬ ਸਰਕਾਰ ਦੀ ਆਟਾ-ਦਾਲ ਯੋਜਨਾ ਦੇ ਬੜੇ ਗੋਲਮਾਲ ਦਾ ਖੁਲਾਸਾ ਹੋਇਆ ਹੈ। ਇਸ ਸਕੀਮ ਦਾ ਲਾਭ ਉਠਾਉਣ ਦੇ ਲਈ ਚੰਗੇ-ਖੰਗੇ ਜ਼ਿਮੀਦਾਰ ਵੀ ਕਾਗਜ਼ਾਂ ’ਚ ਗਰੀਬ ਬਣ ਗਏ। ਖੁਰਾਕ ਅਤੇ ਸਪਲਾਈ ਵਿਭਾਗ ਨੇ ਵੀ ਪ੍ਰਸ਼ਾਸਨ ਦੀ ਰਿਪੋਰਟ ’ਤੇ ਇਨ੍ਹਾਂ ਜ਼ਿਮੀਦਾਰਾਂ ਨੂੰ ਨੀਲੇ ਕਾਰਡ ਬਣਾ ਕੇ ਦੇ ਦਿੱਤੇ। ਅਜਿਹੇ ’ਚ ਗਰੀਬਾਂ ਨੂੰ ਮਿਲਣ ਵਾਲਾ ਸਸਤਾ ਆਟਾ-ਦਾਲ ਇਨ੍ਹਾਂ ਸਰਮਾਏਦਾਰਾਂ ਦੇ ਪੇਟ ’ਚ ਹੀ ਜਾਂਦਾ ਰਿਹਾ। ਇਸ ਯੋਜਨਾ ਦੇ ਅਸਲ ਹੱਕਦਾਰ ਲੋਕ ਅਜੇ ਵੀ ਵੇਟਿੰਗ ਲਿਸਟ ’ਚ ਹਨ। ਜਾਂਚ ਦੇ ਦੌਰਾਨ ਪਤਾ ਲੱਗਾ ਕਿ 423 ਲਾਭ ਪਾਤਰ ਅਜਿਹੇ ਹਨ ਜਿਨ੍ਹਾਂ ਦੇ ਪਤੇ ਗ਼ਲਤ ਜਾਂ ਬਦਲੇ ਹੋਏ ਹਨ। ਇਹ ਖੁਲਾਸਾ ਖੁਰਾਕ ਸਪਲਾਈ ਵਿਭਾਗ ਦੇ ਸਕੱਤਰ ਦੇ ਹੁਕਮ ਦੇ ਬਾਅਦ ਐਸਡੀਐਮ ਵੱਲੋਂ ਕਰਵਾਈ ਜਾਂਚ ’ਚ ਹੋਇਆ ਹੈ। ਐਸਡੀਐਮ ਦੀ ਰਿਪੋਰਟ ਦੇ ਬਾਅਦ ਵਿਭਾਗ ਨੇ ਉਕਤ ਕਾਰਡਾਂ ਨੂੰ ਰੱਦ ਕਰ ਦਿੱਤਾ ਹੈ। ਵਿਭਾਗੀ ਅੰਕੜਿਆਂ ’ਤੇ ਜਾਉ ਤਾਂ ਆਟਾ-ਦਾਲ ਯੋਜਨਾ ਦਾ ਲਾਭ ਲੈਣ ਦੇ ਲਈ ਇੱਕ ਹਜ਼ਾਰ ਤੋਂ ਜ਼ਿਆਦਾ ਪਰਿਵਾਰ ਵੇਟਿੰਗ ਲਿਸਟ ’ਚ ਹਨ। ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਫਰਜੀ ਕਾਰਡ ਪਾਏ ਗਏ, ਜਿਨ੍ਹਾਂ ਨੂੰ ਤੁਰੰਤ ਕਟਵਾ ਦਿੱਤਾ ਗਿਆ। ਦੋ ਏਕੜ ਤੋਂ ਘੱਟ ਜ਼ਮੀਨ ਵਾਲੇ ਦਾ ਨੀਲਾ ਕਾਰਡ ਬਣ ਸਕਦਾ ਹੈ।
More Articles...
Page 4 of 669







