Welcome to the Frontpage
Tuesday, 06 July 2010 16:47
ਸੁਨਾਮ, 6 ਜੁਲਾਈ (ਹ.ਬ.) : ਮਾਲਵਾ ਖੇਤਰ ਵਿੱਚ ਫਸਲਾਂ ਉਪਰ ਇਸਤੇਮਾਲ ਕੀਤੀਆਂ ਜਾ ਰਹੀਆਂ ਤੇਜ਼ ਕੀਟਨਾਸ਼ਕ ਦਵਾਈਆਂ ਵੱਧ ਮਾਤਰਾ ਵਿੱਚ ਨਾਈਟਰੇਟ ਖਾਦਾਂ ਨਾਲ ਮਿੱਟੀ ਅਤੇ ਪੀਣ ਵਾਲੇ ਪਾਣੀ ਵਿੱਚ ਲੈਡ, ਐਲਮੀਨੀਅਮ, ਸਟਰੋਸੀਅਮ ਅਤੇ ਯੂਰੇਨੀਅਮ ਵਰਗੀਆਂ ਧਾਤਾਂ ਦੀ ਮਾਤਰਾ ਕਾਫ਼ੀ ਉਚ ਪੱਧਰ ਤੱਕ ਪਹੁੰਚ ਚੁੱਕੀ ਹੈ। ਇਸ ਵਿਸ਼ੇ ’ਤੇ ਚਿੰਤਨ ਕਰਨ ਲਈ ਭਾਰਤ ਵਿਕਾਸ ਪ੍ਰੀਸ਼ਦ ਦੀ ਇੱਕ ਅਹਿਮ ਮੀਟਿੰਗ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਪ੍ਰਧਾਨ ਗੋਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਬਲਵਿੰਦਰ ਭਾਰਦਵਾਜ ਨੇ ਮਾਲਵਾ ਖਾਦਾਂ ਦੇ ਵੱਧ ਰਹੇ ਬੁਰੇ ਪ੍ਰਭਾਵ ’ਤੇ ਚਿੰਤਾ ਕਰਦਿਆਂ ਜ਼ਮੀਨੀ ਪੱਧਰ ’ਤੇ ਜਨ ਹਿੱਤ ਵਿੱਚ ਕੰਮ ਕਰ ਰਹੀ ਸੰਸਥਾ ਸੰਕਲਪ ਦੇ ਪ੍ਰਧਾਨ ਜਤਿੰਦਰ ਜੈਨ ਅਤੇ ਸਕੱਤਰ ਪੰਕਜ ਡੋਗਰਾ ਨੂੰ ਇਸ ਭਿਆਨਕ ਸਮੱਸਿਆ ਤੋਂ ਨਿਜਾਤ ਪਾਉਣ ਲਈ ਪ੍ਰੀਸ਼ਦ ਦਾ ਸਹਿਯੋਗ ਕਰਨ ਲਈ ਅਪੀਲ ਕੀਤੀ। ਇੱਥੇ ਵਰਨਣਯੋਗ ਹੈ ਕਿ ਪਾਣੀ ਵਿੱਚ ਇਨ੍ਹਾਂ ਘਾਤਕ ਰਸਾਇਣਾਂ ਕਾਰਨ ਜਿੱਥੇ ਸਮੁੱਚੇ ਮਾਲਵਾ ਦੇ ਇਲਾਕੇ ਵਿੱਚ ਬੱਚਿਆਂ ’ਚ ਵਿਕਲਾਂਗਤਾ ਦਾ ਸਾਇਆ ਪਸਰ ਚੁੱਕਿਆ ਹੈ, ਜਿਸ ਦੇ ਮੱਦੇਨਜ਼ਰ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਸਰਕਾਰ ਦਾ ਧਿਆਨ ਇਸ ਸਮੱਸਿਆ ਵੱਲ ਦਿਵਾਉਣ ਲਈ ਇਕਜੁੱਟ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ। ਪਾਣੀ ਵਿੱਚ ਧਾਤਾਂ ਰੂਪੀ ਜ਼ਹਿਰ ਅਤੇ ਕੀਟਨਾਸ਼ਕ ਦਵਾਈਆਂ ਦੇ ਬੁਰੇ ਅਸਰ ਨੂੰ ਰੋਕਣ ਲਈ ਸਥਾਨਕ ਭਾਰਤ ਵਿਕਾਸ ਪ੍ਰੀਸ਼ਦ ਇੱਕ ਇਕਾਈ ਅਤੇ ਸੰਕਲਪ ਦੇ ਪ੍ਰਚਾਰ ਲਈ ਭਾਰਤ ਵਿਕਾਸ ਪ੍ਰੀਸ਼ਦ ਦੀ ਸੂਬਾ ਇਕਾਈ ਨੂੰ ਮਿਲ ਕੇ ਸੂਬੇ ਅੰਦਰ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਮੁਹਿੰਮ ਛੇੜਣ ਲਈ ਮਿਲਣ ਜਾ ਰਹੀ ਹੈ। ਗੋਪਾਲ ਸ਼ਰਮਾ ਨੇ ਦੱਸਿਆ ਕਿ ਬੱਚਿਆਂ ’ਚ ਵਿਕਲਾਂਗਤਾ ਤੋਂ ਇਲਾਵਾ ਕੀਟਨਾਸ਼ਕਾਂ ਦਾ ਹਮਲਾ ਗਰਭਵਤੀ ਔਰਤਾਂ ਵਿਚ ਵੀ ਵੱਡੀਆਂ ਬਿਮਾਰੀਆਂ ਦਾ ਕਾਰਨ ਬਣਦਾ ਜਾ ਰਿਹਾ ਹੈ। ਜੇਕਰ ਇਸ ਸਮੱਸਿਆ ਦੇ ਹੱਲ ਲਈ ਸਮਾਜ ਸੇਵੀ ਸੰਸਥਾਵਾਂ ਨੇ ਸਮਾਂ ਰਹਿੰਦਿਆਂ ਆਵਾਜ਼ ਬੁ¦ਦ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੂਰੇ ਪੰਜਾਬ ਵਿੱਚ ਦੂਸ਼ਤ ਪਾਣੀ ਕਾਰਨ ਭਿਆਨਕ ਬਿਮਾਰੀਆਂ ਦੀ ਭਰਮਾਰ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਰਤ ਹਰੀ ਸ਼ਰਮਾ, ਦਿਨੇਸ਼ ਕੁਮਾਰ ਗੁਪਤਾ, ਰਵਿੰਦਰ ਭਾਰਦਵਾਜ ਐਡਵੋਕੇਟ, ਕੇ. ਬਲਰਾਜ ਸਿੰਘ, ਪੀ ਸੀ ਬਾਂਸਲ, ਇੰਦਰਜੀਤ ਗੁਪਤਾ, ਡਾ. ਰਜਿੰਦਰ ਜੈਨ, ਪ੍ਰੇਮ ਗੁਗਨਾਨੀ, ਰਾਕੇਸ਼ ਕੁਮਾਰ ਬੱਲੀ, ਰਾਜ ਕੁਮਾਰ, ਤਰਸੇਮ ਸਿੰਗਲਾ, ਮਾਲਵਿੰਦਰ ਭਾਰਦਵਾਜ, ਸ਼ਾਮ ਸੁੰਦਰ ਚੋਪੜਾ ਆਦਿ ਹਾਜ਼ਰ ਸਨ।
More Articles...
Page 302 of 669







