Welcome to the Frontpage
Saturday, 04 September 2010 15:43
ਬਠਿੰਡਾ, 4 ਸਤੰਬਰ (ਹ.ਬ.) : 2 ਕੌਂਸ¦ਿਗ ਨੂੰ ਪਹਿਲਾ ਲੀਗਲ ਨੋਟਿਸ ਭੇਜ ਕੇ ਦਿੱਤੀ ਗਈ ਸੀ ਚੇਤਾਵਨੀ 2 ਸੁਸਾਇਟੀ ਦੇ ਨਾਂ ’ਤੇ ਫਰਜ਼ੀ ਦਸਤਾਵੇਜ ਤਿਆਰ ਕਰ ਲਏ ਗਏ ਕਾਲਜ ਦੀ ਮਾਨਤਾ 2 ਵਿਦਿਆਰਥੀਆਂ ਦੀ ਭਵਿੱਖ ’ਤੇ ਲੱਗਾ ਸਵਾਲੀਆ ਨਿਸ਼ਾਨ ਵਰਿੰਦਰ ਰਾਣਾ, ਬਠਿੰਡਾ ਨਾ ਕੋਈ ਇਮਾਰਤ, ਨਾ ਕੋਈ ਫਰਨੀਚਰ ਫੇਰ ਇੱਕ ਨਿੱਜੀ ਆਈਟੀਆਈ ਕਾਲਜ ’ਚ 64 ਵਿਦਿਆਰਥੀਆਂ ਦੀ ਭਰਤੀ। ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਸ ਤਰ੍ਹਾਂ ਹੋ ਗਿਆ। ਉਹ ਕਾਰਨਾਮਾ ਮਹਾਨਗਰ ਬਠਿੰਡਾ ’ਚ ਹੋ ਚੁੱਕਾ ਹੈ ਜਿੱਥੇ ਸਿਰਫ਼ ਕਾਲਜ ਦੇ ਨਾਂ ’ਤੇ ਹੀ 64 ਵਿਦਿਆਰਥੀਆਂ ਦੇ ਭਵਿੱਖ ਤਾਂ ਦਾਅ ’ਤੇ ਲਗਾ ਦਿੱਤਾ ਹੈ। ਗੌਰਤਲਬ ਹੈ ਕਿ ਸ਼ਹਿਰ ਵਾਸੀ ਸਿਰਫ਼ ਕ੍ਰਿਸ਼ਨ, ਹਰਜੀਤ ਸਿੰਘ, ਰਾਕੇਸ਼ ਕੁਮਾਰ, ਜਗਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਮਿਲ ਕੇ ਇੱਕ ਸੁਸਾਇਟੀ ਨੂੰ ਰਜਿਸਟਰ ਕਰਵਾਇਆ ਸੀ। ਇਸ ਸੁਸਾਇਟੀ ਦੇ ਅਹੁਦਾ ਅਧਿਕਾਰੀਆਂ ਨੇ ਬਠਿੰਡਾ ’ਚ ਗਿਆਨ ਸਾਗਰ ਨਾਂ ਨਾਲ਼ ਆਈਟੀਆਈ ਕਾਲਜ ਖੋਲ੍ਹਣ ਦੀ ਯੋਜਨਾ ਬਣਾਈ। ਯੋਜਨਾ ਦੇ ਤਹਿਤ ਹੀ ਬਠਿੰਡਾ-ਮਾਨਸਾ ਰੋਡ ’ਤੇ ਦਿੱਲੀ ਫਾਟਕ ਦੇ ਕੋਲ ਇੱਕ ਇਮਾਰਤ ਨੂੰ ਕਿਰਾਏ ’ਤੇ ਲਿਆ ਗਿਆ ਸੀ। ਕੁੱਝ ਕਾਰਨਾਂ ਦੇ ਚੱਲਦੇ ਇਸ ਕਾਲਜ ਨੂੰ ਖੋਲ੍ਹਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ। ਇਸ ’ਚ ਉਕਤ ਇਮਾਰਤ ਕਿਰਾਏ ’ਤੇ ਲੈਣ ਦੇ ਲਈ ਲਿਖੀ ਗਈ ਡੀਡ ਨੂੰ ਰੱਦ ਕਰ ਦਿੱਤਾ ਗਿਆ, ਲੇਕਿਨ ਇਸ ਸੁਸਾਇਟੀ ਦੇ ਨਾਂ ’ਤੇ ਕੁੱਝ ਲੋਕਾਂ ਨੇ ਜਾਅਲੀ ਦਸਤਾਵੇਜ ਤਿਆਰ ਕਰ ਕੇ ਆਪਣੇ ਆਪ ਨੂੰ ਉਕਤ ਸੁਸਾਇਟੀ ਦਾ ਅਧਿਕਾਰੀ ਐਲਾਨ ਕਰ ਦਿੱਤਾ। ਇਨ੍ਹਾਂ ਦਸਤਾਵੇਜ ਦੇ ਆਧਾਰ ’ਤੇ ਉਨ੍ਹਾਂ ਨੇ ਗਿਆਨ ਸਾਗਰ ਆਈਟੀਆਈ ਦੀ ਮਾਨਤਾ ਸਰਕਾਰ ਤੋਂ ਹਾਸਲ ਕਰ ਲਈ, ਲੇਕਿਨ ਇਸ ਕਾਲਜ ਦੇ ਕੋਲ ਕੋਈ ਇਮਾਰਤ ਅਤੇ ਫਰਨੀਚਰ ਤੱਕ ਨਹੀਂ ਹੈ ਜਿਸ ’ਤੇ ਇੱਥੇ ਭਰਤੀ ਹੋਣ ਵਾਲੇ ਵਿਦਿਆਰਥੀ ਬੈਠ ਸਕਣ। ਇਸ ਪੂਰੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸੁਸਾਇਟੀ ਦੇ ਅਸਲੀ ਅਹੁਦਾ ਅਧਿਕਾਰੀਆਂ ਨੇ ਐਡਵੋਕੇਟ ਮੋਹਨ ਲਾਲ ਗਰਗ ਦੇ ਜ਼ਰੀਏ ਐਸਡੀਐਮ ਅਤੇ ਸਰਕਾਰੀ ਆਈਟੀਆਈ ਬਠਿੰਡਾ ਕਾਲਜ ਦੀ ਪ੍ਰਿੰਸੀਪਲ ਨੂੰ ਲੀਗਲ ਨੋਟਿਸ ਭੇਜ ਕੇ ਤੁਰੰਤ ਕੌਂਸ¦ਿਗ ਰੋਕਣ ਦੇ ਲਈ ਕਿਹਾ। ਇਸ ਦੇ ਬਾਵਜੂਦ ਵਿਦਿਆਰਥੀਆਂ ਦੀ ਕੌਂਸ¦ਿਗ ਕਰ ਕੇ ਉਨ੍ਹਾਂ ਨੂੰ ਭਰਤੀ ਕਰ ਲਿਆ ਗਿਆ ਹੈ। ਇਸ ਤੋਂ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਅੱਧ ’ਚ ਲਟਕ ਗਿਆ ਹੈ।
More Articles...
Page 5 of 659






