Welcome to the Frontpage
Monday, 24 May 2010 15:00
ਬਟਾਲਾ, 24 ਮਈ (ਹ.ਬ.) : ਪੇਂਡੂ ਖੇਤਰ ਦੇ ਇਕ ਸਕੂਲ ਵਿਚ ਆਇਰਨ ਦੀ ਗੋਲੀਆਂ ਖਾਣ ਨਾਲ 18 ਵਿਦਿਆਰਥਣਾਂ ਦੀ ਹਾਲਤ ਖਰਾਬ ਹੋ ਗਈ। ਤੁਰੰਤ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸਕੂਲ ਹੈਲਥ ਪ੍ਰੋਗਰਾਮ ਦੇ ਤਹਿਤ ਧਿਆਨਪੁਰ ਬਲਾਕ ਦੇ ਸਿਹਤ ਅਧਿਕਾਰੀਆਂ ਨੇ ਸਰਕਾਰੀ ਹਾਈ ਸਕੂਲ ਰਾਏਚੱਕ ਵਿਚ ਲੜਕੀਆਂ ਨੂੰ ਐਲਬਿੰਡਾਜੋਲ ਅਤੇ ਵਿਟਾਮਿਟ ਦੀ ਗੋਲੀਆਂ ਦਿੱਤੀਆਂ ਸਨ। ਅਧਿਕਾਰੀਆਂ ਦੇ ਕਹਿਣ ’ਤੇ ਲੜਕੀਆਂ ਨੇ ਐਲਬਿੰਡਾਜੋਲ ਖਾ ਲਈ ਅਤੇ ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਹਾਲਤ ਖਰਾਬ ਹੋਣ ਲੱਗੀ। ਅੱਠਵੀਂ ਦੀ ਵਿਦਿਆਰਥਣ ਦਲਜੀਤ ਕੌਰ ਨੇ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਗੋਲੀਆਂ ਦਿੱਤੀਆਂ, ਜਿਨ੍ਹਾਂ ਨੂੰ ਖਾਣ ਤੋਂ ਕੁਝ ਦੇਰ ਬਾਅਦ ਹੀ ਉਨ੍ਹਾਂ ਦੇ ਸਿਰ ਵਿਚ ਦਰਦ ਅਤੇ ਚੱਕਰ ਆਉਣ ਲੱਗੇ। ਕੁਝ ਲੜਕੀਆਂ ਬੇਹੋਸ਼ ਹੋ ਕੇ ਡਿੱਗ ਪਈਆਂ। ਲੜਕੀਆਂ ਨੂੰ ਦਵਾਈ ਦੇਣ ਆਏ ਅਕਰਪੁਰਾ ਡਿਸਪੈਂਸਰੀ ਦੇ ਡਾਕਟਰ ਰਵੀ ਕੁਮਾਰ ਨੇ ਦੱਸਿਆ ਕਿ ਦਵਾਈ ਉਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਹੀ ਦਿੱਤੀ ਗਈ ਹੈ, ਜੋ ਰਿਐਕਸ਼ਨ ਕਰ ਗਈ। ਸਿਵਲ ਸਰਜਨ ਡਾ. ਐਚਐਸ ਬੱਤਰਾ ਨੇ ਦੱਸਿਆ ਕਿ ਦਵਾਈਆਂ ਦੇ ਸੈਂਪਲ ਲੈ ਲਏ ਗਏ ਹਨ।
More Articles...
Page 489 of 659






