Welcome to the Frontpage
Friday, 03 September 2010 15:43
ਚੰਡੀਗੜ੍ਹ, 3 ਸਤੰਬਰ (ਹ.ਬ.) : ਪੰਜਾਬ ਪੁਲਿਸ ਵਿਭਾਗ ਨੇ ਪਾਸਪੋਰਟ ਦੀ ਗਲਤ ਵੈਰੀਫਿਕੇਸ਼ਨ ਜਾਂ ਛੇੜਛਾੜ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਧਾਰਾ 311 ਦੇ ਤਹਿਤ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ। ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਾਸਪੋਰਟ ਦੀ ਗਲਤ ਵੈਰੀਫਿਕੇਸ਼ਨ ਕਰਨਾ ਸਭ ਤੋਂ ਸੰਗੀਨ ਅਪਰਾਧ ਹੈ, ਕਿਉਂਕਿ ਇਸ ਦਾ ਸਹਾਰਾ ਲੈ ਕੇ ਕਈ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਲੋਕ ਦੇਸ਼ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਹੁਣ ਅਜਿਹੇ ਲੋਕਾਂ ਦਾ ਸਾਥ ਦੇਣ ਵਾਲੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਹਾਲ ਹੀ ਵਿਚ ਸੀਨੀਅਰ ਅਧਿਕਾਰੀਆਂ ਦੀ ਹੋਈ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਗਲਤ ਵੈਰੀਫਿਕੇਸ਼ਨ ਦੇ ਜ਼ਰੀਏ ਪਾਸਪੋਰਟ ਬਣਾ ਕੇ ਕਈ ਲੋਕ ਵਿਦੇਸ਼ਾਂ ਵਿਚ ਭੱਜਣ ’ਚ ਕਾਮਯਾਬ ਹੋ ਜਾਂਦੇ ਹਨ। ਕਾਬਿਲੇਗੌਰ ਹੈ ਕਿ ਪੰਜਾਬ ’ਚ ਲੋੜੀਂਦੇ ਅਪਰਾਧੀ ਕਿਸਮ ਦੇ ਅਨੇਕਾਂ ਵਿਅਕਤੀਆਂ ਨੇ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ ਅਤੇ ਇਟਲੀ ਸਮੇਤ ਹੋਰਨਾਂ ਦੇਸ਼ਾਂ ਵਿਚ ਪਨਾਹ ਲਈ ਹੋਈ ਹੈ। ਇਨ੍ਹਾਂ ਵਿਚ ਕਈ ਖਾੜਕੂ ਵੀ ਸ਼ਾਮਲ ਹਨ। ਪਰੰਤੂ ਹੁਣ ਅਜਿਹੇ ਸ਼ਾਤਰ ਦਿਮਾਗ ਲੋਕਾਂ ਦਾ ਸਾਥ ਦੇਣ ਵਾਲੇ ਸਰਕਾਰੀ ਅਧਿਕਾਰੀ ਅਤੇ ਪੁਲਿਸ ਕਰਮਚਾਰੀਆਂ ’ਤੇ ਸ਼ਿਕੰਜਾ ਕੱਸਣ ਲਈ ਵਿਭਾਗ ਨੇ ਸਖ਼ਤ ਐਲਾਨ ਕਰ ਦਿੱਤੇ ਹਨ। ਤਾਜ਼ਾ ਹੁਕਮਾਂ ਵਿਚ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਦਫ਼ਤਰਾਂ ਦੀ ਵੈਰੀਫਿਕੇਸ਼ਨ ਬਰਾਂਚ ਵਿਚ ਕਿਸੇ ਵੀ ਦਾਗੀ ਕਰਮਚਾਰੀ ਨੂੰ ਤੈਨਾਤ ਨਹੀਂ ਕੀਤਾ ਜਾਵੇਗਾ। ਜਿਸ ਕਰਮਚਾਰੀ ’ਤੇ ਅਪਰਾਧਕ ਕੇਸ ਦਰਜ ਹੋਵੇਗੀ, ਜਾਂ ਜਿਸ ’ਤੇ ਕਿਸੇ ਕੇਸ ਦੀ ਜਾਂਚ ਚਲ ਰਹੀ ਹੋਵੇਗੀ, ਉਸ ਨੂੰ ਵੈਰੀਫਿਕੇਸ਼ਨ ਬਰਾਂਚ ਤੋਂ ਦੂਰ ਰੱਖਿਆ ਜਾਵੇਗਾ। ਇਸ ਸਬੰਧ ਵਿਚ ਡੀ.ਆਈ.ਜੀ., ਆਈ.ਜੀ. ਰੇਂਜ ਸਮੇਤ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਡੀ.ਜੀ.ਪੀ. ਦਫ਼ਤਰ ਤੋਂ ਹੁਕਮ ਵੀ ਜਾਰੀ ਹੋ ਚੁੱਕੇ ਹਨ। ਇੰਟੈਲੀਜੈਂਸ ਵਿੰਗ ਨੇ ਇਹ ਫੈਸਲਾ ਪਿਛਲੇ ਸਮੇਂ ਦੌਰਾਨ ਕੁਝ ਅਪਰਾਧਕ ਮਾਮਲਿਆਂ ਵਿਚ ਸ਼ਾਮਲ ਲੋਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਦੇ ਦੌਰਾਨ ਉਨ੍ਹਾਂ ਦੇ ਗਲਤ ਵੈਰੀਫਿਕੇਸ਼ਨ ਤੋਂ ਬਣਾਏ ਗਏ ਪਾਸਪੋਰਟ ਬਾਰੇ ਪਤਾ ਲੱਗਣ ਤੋਂ ਬਾਅਦ ਲਿਆ ਹੈ। ਇਸ ਦੌਰਾਨ ਵੈਰੀਫਿਕੇਸ਼ਨ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ, ਜਿਸ ਕਾਰਨ ਗਲਤ ਵੈਰੀਫਿਕੇਸ਼ਨ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਵਿਚ ਪੁਲਿਸ ਦੀ ਵੈਰੀਫਿਕੇਸ਼ਨ ਬੜੀ ਅਹਿਮ ਭੂਮਿਕਾ ਨਿਭਾਉਂਦੀ ਹੈ। ਪੁਲਿਸ ਵਲੋਂ ਕੀਤੀ ਪੁੱਛ-ਪੜਤਾਲ ਤੋਂ ਬਾਅਦ ਹੀ ਪਾਸਪੋਰਟ ਵਿਭਾਗ ਵਲੋਂ ਕਿਸੇ ਵਿਅਕਤੀ ਦਾ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ ਅਤੇ ਪੁੱਛ ਪੜਤਾਲ ਦਾ ਇਹ ਜਿੰਮਾ ਬਿਨੈਕਾਰ ਦੇ ਨੇੜਲੇ ਥਾਣੇ ਦੀ ਪੁਲਿਸ ਨੂੰ ਸੌਂਪਿਆ ਜਾਂਦਾ ਹੈ। ਪੁਲਿਸ ਵਲੋਂ ਜੇਕਰ ਕਿਸੇ ਵਿਅਕਤੀ ਦੀ ਪੁੱਛ-ਪੜਤਾਲ ਬਾਰੇ ਕੋਈ ਇਤਰਾਜ਼ ਪ੍ਰਗਟਾਇਆ ਜਾਂਦਾ ਹੈ ਤਾਂ ਉਸ ਦੀ ਪਾਸਪੋਰਟ ਅਰਜ਼ੀ ਰੱਦ ਹੋ ਜਾਂਦੀ ਹੈ ਅਤੇ ਉਹ ਵਿਅਕਤੀ ਸ਼ੱਕ ਦੇ ਘੇਰੇ ਵਿਚ ਆ ਜਾਂਦਾ ਹੈ ਪਰੰਤੂ ਜੇਕਰ ਪੁਲਿਸ ਕਿਸੇ ਗਲਤ ਵਿਅਕਤੀ ਬਾਰੇ ਸਹੀ ਰਿਪੋਰਟ ਭੇਜ ਦਿੰਦੀ ਹੈ ਤਾਂ ਉਸ ਦਾ ਪਾਸਪੋਰਟ ਵੀ ਜਾਰੀ ਹੋ ਜਾਂਦਾ ਹੈ। ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਵਿਚ ਲਾਗੂ ਹੋਏ ਨਵੇਂ ਕਾਨੂੰਨ ਤਹਿਤ ਪਾਸਪੋਰਟ ਦਫ਼ਤਰ ਵਲੋਂ ਪੁਲਿਸ ਵੈਰੀਫਿਕੇਸ਼ਨ ਰਿਪੋਰਟ ਦਾ ਤਿੰਨ ਦਿਨ ਤੱਕ ਇੰਤਜ਼ਾਰ ਕੀਤਾ ਜਾਵੇਗਾ, ਇਨ੍ਹਾਂ ਤਿੰਨਾਂ ਦਿਨਾਂ ਵਿਚ ਜੇਕਰ ਪੁਲਿਸ ਵਲੋਂ ਕੋਈ ਜਵਾਬ ਨਹੀਂ ਭੇਜਿਆ ਜਾਂਦਾ ਤਾਂ ਪਾਸਪੋਰਟ ਦਫ਼ਤਰ ਇਹ ਸਮਝ ਲਵੇਗਾ ਕਿ ਪੁਲਿਸ ਨੂੰ ਸਬੰਧਤ ਵਿਅਕਤੀ ਬਾਰੇ ਕੋਈ ਇਤਰਾਜ਼ ਨਹੀਂ ਹੈ ਅਤੇ ਉਸ ਦਾ ਪਾਸਪੋਰਟ ਜਾਰੀ ਕਰ ਦਿੱਤਾ ਜਾਂਦਾ ਹੈ।

More Articles...
Page 6 of 659