Sunday, September 05, 2010
   
Text Size

Welcome to the Frontpage

ਅਨਾਜ ਬਰਬਾਦੀ ਲਈ ਕੇਂਦਰ ਜ਼ਿੰਮੇਵਾਰ

ਫ਼ਿਰੋਜ਼ਪੁਰ, 3 ਸਤੰਬਰ (ਹ.ਬ.) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਤੇ ਦਿਨ ਕੇਂਦਰ ਸਰਕਾਰ ’ਤੇ ਬਰਸਦੇ ਹੋਏ ਕਿਹਾ ਕਿ ਅੱਜ ਕੇਂਦਰ ਦੀ ਹੀ ਕਥਿਤ ਗ਼ਲਤ ਨੀਤੀਆਂ ਕਾਰਨ ਦੇਸ਼ ਦੇ ਗੋਦਾਮਾਂ ’ਚ ਲੱਖਾਂ ਟਣਾਂ ਅਨਾਜ ਬਰਬਾਦ ਹੋ ਰਿਹਾ ਹੈ। ਉਹ ਕੁੱਝ ਨਿੱਜੀ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਨੀਤੀਆਂ ਬਣਾ ਰਹੀ ਹੈ, ਜਿਸ ਕਾਰਨ ਮਹਿੰਗਾਈ ਵਧ ਰਹੀ ਹੈ। ਉਹ ਜੀਰਾ ਤਹਿਸੀਲ ਦੇ ਪਿੰਡ ਸੁੱਖੇਵਾਲਾ ’ਚ 66ਕੇ.ਵੀ. ਪਾਵਰ ਗਰਿੱਡ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਸਮਾਰੋਹ ਨੂੰ ਸੰਬੋਧਤ ਕਰ ਰਹੇ ਸਨ। ਮੁੱਖ ਮੰਤਰੀ ਬਾਦਲ ਨੇ ਹੜ੍ਹ ਕਾਰਨ ਫ਼ਸਲਾਂ ਨੂੰ ਹੋਏ ਨੁਕਸਾਨ ’ਤੇ ਪੀੜਤ ਕਿਸਾਨਾਂ ਨੂੰ ਕੇਂਦਰ ਸਰਕਾਰ ਦੁਆਰਾ ਸਿਰਫ਼ 1600 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤੇ ਜਾਣ ’ਤੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਦੀ ਆਰਥਕ ਮਦਦ ਲੲਂ ਵੀ ਕੇਂਦਰ ਸਰਕਾਰ ਆਪਣੇ ਹੱਥ ਪਿੱਛੇ ਖਿੱਚ ਰਹੀ ਹੈ। ਰਾਜ ਸਰਕਾਰ ਪੀੜਤ ਕਿਸਾਨਾਂ ਨੂੰ 5000 ਰੁਪਏ ਮੁਆਵਜ਼ਾ ਆਪਣੇ ਖ਼ਜ਼ਾਨੇ ਤੋਂ ਅਦਾ ਕਰ ਰਹੀ ਹੈ। ਉਨ੍ਹਾਂ ਨੇ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ’ਚ ਆਏ ਹੜ੍ਹ ਲਈ ਵੀ ਕੇਂਦਰ ਨੂੰ ਹੀ ਜ਼ਿੰਮੇਵਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਹੜ੍ਹ ਨੂੰ ਰੋਕਣ ਲਈ ਪ੍ਰਦੇਸ਼ ਸਰਕਾਰ ਨੂੰ ਮੰਗੀ ਗਈ ਰਕਮ ਜਾਰੀ ਕਰ ਦਿੱਤੀ ਹੁੰਦੀ ਤਾਂ ਪੰਜਾਬ ’ਚ ਕਦੇ ਹੜ੍ਹ ਦੀ ਨੌਬਤ ਆਉਂਦੀ ਹੀ ਨਹੀਂ। ਪ੍ਰਦੇਸ਼ ’ਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ’ਚ ਚਰਚਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਾਜ ’ਚ ਬਿਜਲੀ ਸੰਕਟ ਨੂੰ ਦੂਰ ਕਰਨ ਲਈ ਚਾਰ ਨਵੇਂ ਬਿਜਲੀ ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ 9000 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਵੇਗਾ। ਇਸ ਤੋਂ ਅਗਲੇ 20 ਸਾਲਾਂ ਤੱਕ ਲੋਕਾਂ ਦੀ ਬਿਜਲੀ ਸਬੰਧੀ ਜ਼ਰੂਰਤ ਪੂਰੀ ਹੋਵੇਗੀ। ਇਹੀ ਨਹੀਂ, ਪ੍ਰਦੇਸ਼ ’ਚ ਹਾਈਡਰੋ, ਸੌਰ ਅਤੇ ਬਾਇਓਮਾਸ ਆਧਾਰਤ ਪ੍ਰਾਜੈਕਟ ਸਥਾਪਤ ਕੀਤੇ ਜਾ ਰਹੇ ਪਾਵਰ ਪ੍ਰਾਜੈਕਟਾਂ ’ਚ ਹਿੱਸੇਦਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਬੇਰੁਜ਼ਾਗਾਰੀ ਖ਼ਤਮ ਕਰਨ ਲਈ ਕੁੱਝ ਹੀ ਚਿਰ ਪਹਿਲਾਂ 39 ਹਜ਼ਾਰ ਅਧਿਆਪਕਾਂ ਅਤੇ 700 ਡਾਕਟਰਾਂ ਦੀ ਭਰਤੀ ਕੀਤੀ ਹੈ। ਤਿੰਨ ਮੈਡੀਕਲ ਕਾਲਜਾਂ ’ਚ ਜਲਦੀ ਹੀ ਸੌ ਹੋਰ ਅਧਿਆਪਕਾਂ ਦੀ ਭ੍ਯਰਤੀ ਕੀਤੀ ਜਾਵੇਗੀ। ਇਸ ਮੌਕੇ ’ਤੇ ਅਕਾਲੀ ਸਾਂਸਦ ਰਤਨ ਸਿੰਘ ਅਜਨਾਲਾ ਨੇ ਜੰਮੂ-ਕਸ਼ਮੀਰ ਅਤੇ ਉ¤ਤਰ-ਪੂਰਬੀ ਰਾਜਾਂ ’ਚ ਉ¤ਠ ਰਹੇ ਨਕਸਵਾਲੀ ਸੰਗਠਨਾਂ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲੋਕਾਂ ਦੀ ਜ਼ਰੂਰਤਾਂ ਅਤੇ ਭਾਵਨਾਵਾਂ ਦਾ ਧਿਆਨ ਕਦੇ ਨਹੀਂ ਰੱਖਿਆ। ਉਨ੍ਹਾਂ ਦੇ ਜਜ਼ਬਾਤ ਡੰਡੇ ਦੇ ਜ਼ੋਰ ’ਤੇ ਦਬਾ ਦਿੱਤੇ ਜਾਂਦੇ ਹਨ। ਸਾਂਸਦ ਅਜਨਾਲਾ ਨੇ ਦੱਸਿਆ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ’ਚ ਸੜਕਾਂ ਦੀ ਮਜ਼ਬੂਤੀ ’ਤੇ ਢਾਈ ਸੌ ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੀਤੇ ਦਿਨ ਆਯੋਜਤ ਸਮਾਗਮ ਨਾਲ ਅਕਾਲੀ ਦਲ ਦੀ ਸਹਿਯੋਗੀ ਭਾਜਪਾ ਦੇ ਨੇਤਾ ਨਦਾਰਦ ਰਹੇ ਹਨ। ਸੰਪਰਕ ਕਰਨ ’ਤੇ ਭਾਜਪਾ ਜਨਰਲ ਸਕੱਤਰ ਮਨਜੀਤ ਸਿਘ ਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਮੁੱਖ ਮੰਤਰੀ ਦੇ ਜੀਰਾ ਆਉਣ ਦੀ ਸੂਚਨਾ ਦਿੱਤੀ ਗਈ ਸੀ, ਪਰ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਮਿਲਿਆ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਬਾਦਲ ਦੀ ਜੀਰਾ ਰੈਲੀ ਦਾ ਬਾਏਕਾਟ ਕੀਤਾ।

 
 

Page 7 of 659

Weather

55°
13°
°F | °C
Showers
Humidity: 88%
Wind: W at 13 mph
Sat

55 | 63
12 | 17
Sun

55 | 68
12 | 20
Mon

67 | 78
19 | 25
Tue

63 | 85
17 | 29
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |