Welcome to the Frontpage
Friday, 03 September 2010 15:41
ਨੌਂ ਵਿਦਿਆਰਥੀਆਂ ਕੋਲੋਂ ਸਟੱਡੀ ਵੀਜਾ ਦੇ ਨਾਂ ’ਤੇ ਲਈ ਸੀ ਰਕਮ
ਪੁਲਿਸ ਨੇ ਦੋਸ਼ੀ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ
ਕਪੂਰਥਲਾ, 3 ਸਤੰਬਰ (ਹ.ਬ.) : ਆਸਟ੍ਰੇਲੀਆ ਦੇ ਇਕ ਕਾਲਜ ਵਿਚ ਦਾਖ਼ਲਾ ਕਰਵਾਉਣ ਦੇ ਨਾਂ ’ਤੇ 35 ਲੱਖ ਦਾ ਘਪਲਾ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਦੀ ਪੁਲਿਸ ਨੇ ਇਕ ਦੋਸ਼ੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਰਕਮ ਸਟੱਡੀ ਵੀਜਾ ਦੇ ਨਾਂ ’ਤੇ ਲਈ ਗਈ ਸੀ। ਧਾਮੀ ਕੈਰੀਅਰ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਕ ਕੁਲਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਧਾਮੀ ਨੇ ਐਸਐਸਪੀ ਰਾਮ ਸਿੰਘ ਨੂੰ ਇਕ ਸ਼ਿਕਾਇਤ ਅਰਜ਼ੀ ਦਿੱਤੀ ਸੀ ਜਿਸ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਜ¦ਧਰ ਦੇ ਜੀਟੀ ਰੋਡ ’ਤੇ ਸਥਿਤ ਨਿਰਮਲ ਟਾਵਰ ਦੀ ਪਹਿਲੀ ਮੰਜ਼ਿਲ ’ਤੇ ਸਟੱਡੀ ਵੀਜਾ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਨੌਂ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਇਕ ਕਾਲਜ ਵਿਚ ਦਾਖ਼ਲਾ ਕਰਵਾਉਣ ਦੇ ਨਾਂ ’ਤੇ ਕਪੂਰਥਲਾ ਦੇ ਹਕੀਮ ਜਾਫਰ ਅਲੀ ਮੁਹੱਲਾ ਨਿਵਾਸੀ ਸੌਰਵ ਵਾਲੀਆ ਪੁੱਤਰ ਜਸਬੀਰ ਵਾਲੀਆ ਨੂੰ 35 ਲੱਖ ਦੀ ਰਕਮ ਦਿੱਤੀ ਸੀ। ਕਾਫੀ ਮਹੀਨੇ ਬੀਤਣ ਤੋਂ ਬਾਅਦ ਨਾ ਤਾਂ ਸੌਰਵ ਨੇ ਉਨ੍ਹਾਂ ਦੀ ਫ਼ੀਸ ਸਬੰਧਤ ਕਾਲਜ ਵਿਚ ਜਮ੍ਹਾਂ ਕਰਵਾਈ ਅਤੇ ਨਾ ਹੀ ਸਾਰੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਭੇਜਿਆ ਅਤੇ ਨਾ ਹੀ ਉਨ੍ਹਾਂ ਦੀ ਫ਼ੀਸ ਵਾਪਸ ਕੀਤੀ। ਉਨ੍ਹਾਂ ਨੇ ਨਿਆ ਦੇ ਲਈ ਐਸਐਸਪੀ ਦੇ ਸਾਹਮਣੇ ਗੁਹਾਰ ਲਗਾਈ ਜਿਨ੍ਹਾਂ ਨੇ ਜਾਂਚ ਦਾ ਜਿੰਮਾ ਐਸਪੀ ਸਪੈਸ਼ਲ ਬਰਾਂਚ ਕੁਲਵੰਤ ਸਿੰਘ ਨੂੰ ਸੌਂਪ ਦਿੱਤਾ ਅਤੇ ਜਾਂਚ ਤੋਂ ਬਾਅਦ ਸਾਰੇ ਦੋਸ਼ ਸਹੀ ਪਾਏ ਗਏ। ਇਸ ਦੇ ਆਧਾਰ ’ਤੇ ਦੋਸ਼ੀ ਦੇ ਖ਼ਿਲਾਫ਼ ਥਾਣਾ ਸਿਟੀ ਵਿਚ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੰਜਾਬ ਵਿਚ ਇਨ੍ਹਾਂ ਦਿਨਾਂ ਸਟੱਡੀ ਵੀਜਾ ਦੇ ਨਾਂ ’ਤੇ ਵਿਦਿਆਰਥੀਆਂ ਕੋਲੋਂ ਲੱਖਾਂ ਰੁਪਏ ਠੱਗਣ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਪੁਲਿਸ ਵੀ ਇਸ ਨੂੰ ਲੈ ਕੇ ਚੌਕਸ ਹੋ ਗਈ ਹੈ।
More Articles...
Page 8 of 659






