Welcome to the Frontpage
Friday, 03 September 2010 15:39
ਚੰਡੀਗੜ੍ਹ, 3 ਸਤੰਬਰ (ਹ.ਬ.) : ਇੱਕ ਅੰਤਰਰਾਜੀ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਰੈਕੇਟ ਨੂੰ ਚੰਡੀਗੜ੍ਹ ’ਚ ਬੈਠੀ ਇੱਕ ਮਹਿਲਾ ਚਲਾ ਰਹੀ ਹੈ। ਇਹ ਰੈਕੇਟ ਕਈ ਰਾਜਾਂ ਦੇ ਵੱਡੇ-ਵੱਡੇ ਹੋਟਲਾਂ ’ਚ ਲੜਕੀਆਂ ਦੀ ਸਪਲਾਈ ਕਰਦਾ ਹੈ। ਪੁਲਸ ਨੇ ਅੰਮ੍ਰਿਤਸਰ ’ਚ ਇਸ ਰੈਕੇਟ ਦੀ ਇੱਕ ਲੜਕੀ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਪੁਲਸ ਬੀਤੇ ਦਿਨ ਦੇਹ ਵਪਾਰ ਦੀ ਮੁੱਖੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਚੰਡੀਗੜ੍ਹ ਪੁੱਜੀ, ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ। ਅੰਮ੍ਰਿਤਸਰ ਦੇ ਰੰਜੀਤ ਐਵਿਨਿਊ ਸਥਿਤ ਇੱਕ ਵੱਡੇ ਹੋਟਲ ’ਚ ਆਏ ਕੁੱਝ ਮੁਸਾਫ਼ਰਾਂ ਨੇ ਹੋਟਲ ’ਚ ਕਾਲ ਕੀਤੀ ਤਾਂ ਮੁਸਾਫ਼ਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਹੋਟਲ ਦਾ ਨਾਂ ਦੇਹ ਵਪਾਰ ਦੀ ਇੱਕ ਵੈਬਸਾਈਟ ’ਤੇ ਦੇਖਿਆ ਸੀ। ਜਦ ਹੋਟਲ ਮਾਲਕ ਨੇ ਵੈਬਸਾਈਟ ਚੈਕ ਕੀਤੀ ਤਾਂ ਉਨ੍ਹਾਂ ਦੀ ਗੱਲ ਸੱਚ ਨਿਕਲੀ। ਦੇਹ ਵਪਾਰ ਚਲਾਉਣ ਵਾਲਿਆਂ ਨੇ ਹੋਟਲ ਦੇ ਨਾਂ ਦੇ ਨਾਲ਼-ਨਾਲ਼ ਆਪਣੇ ਨੰਬਰ ਵੀ ਦਿੱਤੇ ਹੋਏ ਸੀ। ਵੈਬਸਾਈਟ ’ਚ ਪੰਜਾਬ ਦੇ ਨਾਲ਼-ਨਾਲ਼ ਕਈ ਹੋਰ ਰਾਜਾਂ ਦੇ ਵੀ ਪ੍ਰਮੁੱਖ ਹੋਟਲਾਂ ਦੇ ਨਾਂ ਪਾਏ ਹੋਏ ਹਨ। ਵੈਬਸਾਈਟ ’ਚ ਲਿਖਿਆ ਹੈ ਕਿ ਉਹ ਇਨ੍ਹਾਂ ਸਾਰੇ ਹੋਟਲਾਂ ’ਚ ਗ੍ਰਾਹਕ ਦੀ ਪੰਸਦ ਦੇ ਅਨੁਸਾਰ ਲੜਕੀਆਂ ਸਪਲਾਈ ਕਰਦੇ ਹਨ। ਇਸ ਦੇ ਬਾਅਦ ਮਾਮਲਾ ਥਾਣਾ ਸਿਵਲ ਲਾਈਨ ਪੁਲਸ ਦੇ ਕੋਲ ਪਹੁੰਚਿਆ। ਪੁਲਸ ਨੇ ਵੈਬਸਾਈਟ ’ਤੇ ਦਿੱਤੇ ਗਏ ਨੰਬਰ ਦੇ ਆਧਾਰ ’ਤੇ ਚੰਡੀਗੜ੍ਹ ’ਚ ਬੈਠੀ ਦੇਹ ਵਪਾਰ ਦੀ ਮੁੱਖੀ ਦੇ ਨਾਲ਼ ਸੰਪਰਕ ਕੀਤਾ। ਮੁੱਖੀ ਨੇ ਕਿਹਾ ਕਿ ਉਹ ਉਨ੍ਹਾਂ ਨੂੰ 15 ਤੋਂ ਲੈ ਕੇ 30 ਸਾਲ ਤੱਕ ਲੜਕੀ ਸਪਲਾਈ ਕਰ ਸਕਦੀ ਹੈ। 15 ਤੋਂ 20 ਸਾਲ ਤੱਕ ਦੀ ਲੜਕੀ ਦਾ ਇੱਕ ਰਾਤ ਦਾ ਰੇਟ ਪੱਚੀ ਹਜ਼ਾਰ ਰੁਪਏ ਤਹਿ ਹੈ। ਵੀਹ ਹਜ਼ਾਰ ’ਚ ਸੌਦਾ ਤਹਿ ਹੋ ਗਿਆ। ਉਸ ਦੇ ਬਾਅਦ ਰਣਜੀਤ ਐਵਿਨਿਊ ਦੇ ਹੋਟਲ ’ਚ ਰਾਤ ਨੂੰ ਲੜਕੀ ਪਹੁੰਚ ਗਈ। ਪੂਰੀ ਰਾਤ ਲੜਕੀ ਗ੍ਰਾਹਕ ਦਾ ਇੰਤਜ਼ਾਰ ਕਰਦੀ ਰਹੀ। ਸਵੇਰੇ ਹੁੰਦੇ ਹੀ ਲੜਕੀ ਦਾ ਸਾਥੀ ਉਸ ਨੂੰ ਲੈਣ ਦੇ ਲਈ ਆ ਗਿਆ। ਉਸ ਸਮੇਂ ਪੁਲਸ ਨੇ ਦੋਨਾਂ ਨੂੰ ਕਾਬੂ ਕਰ ਲਿਆ।
More Articles...
Page 10 of 659






