ਬੈਕ ਗੇਅਰ ਨੇ ਲਈ ਇੱਕ ਦੀ ਜਾਨ
ਚੰਡੀਗੜ੍ਹ, 5 ਜੁਲਾਈ (ਹ.ਬ.) : ਆਈਐਸਬੀਟੀ-17 ’ਚ ਪੰਜਾਬ ਰੋਡਵੇਜ਼ ਨੰਗਲ ਡਿੱਪੂ ਦੀ ਬੱਸ ਦੀ ਲਪੇਟ ’ਚ ਆਉਣ ਤੋਂ ਬੀਤੀ ਸਵੇਰ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਦੇ ਬਾਅਦ ਮ੍ਰਿਤਕ ਬਚਨਾ ਰਾਮ ਦੀ ਲਾਸ਼ ਨੂੰ ਜਨਰਲ ਹਸਪਤਾਲ ਦੇ ਮੁਰਦਾ ਘਰ ’ਚ ਰਖਵਾ ਦਿੱਤੀ। ਬੱਸ ਦੇ ਡਰਾਈਵਰ ਰਵਿੰਦਰ ਕੁਮਾਰ ਦੇ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਸੈਕਟਰ 17 ਸਥਿਤ ਬੱਸ ਅੱਡਾ ਸਥਿਤ ਪੁਲਸ ਚੌਂਕੀ ਇੰਚਾਰਜ ਸਬ ਇੰਸਪੈਕਟਰ ਅਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਬੀਤੀ ਸਵੇਰ ਤਲਵਾੜਾ ਤੋਂ ਦਿੱਲੀ ਜਾਣ ਵਾਲੀ ਪੰਜਾਬ ਰੋਡਵੇਜ਼ ਨੰਗਲ ਡਿੱਪੂ ਦੀ ਬੱਸ ਪਹੁੰਚੀ। ਕਾਉਂਟਰ ’ਤੇ ਬੱਸ ਲੱਗਣ ਦਾ ਕੁਝ ਸਮਾਂ ਬਚਿਆ ਸੀ। ਲਿਹਾਜਾ, ਡਰਾਈਵਰ ਮੂਲ ਰੂਪ ਤੋਂ ਰੋਪੜ ਨਿਵਾਸੀ ਰਵਿੰਦਰ ਕੁਮਾਰ ਨੇ ਬੱਸ ਇੱਕ ਸਾਈਡ ’ਚ ਲਗਾ ਦਿੱਤੀ। ਬਾਅਦ ’ਚ ਜਦ ਉਹ ਬੱਸ ਨੂੰ ਬੈਕ ਕਰ ਕੇ ਕਾਉਂਟਰ ’ਤੇ ਲਗਾਉਣ ਲਗਾ ਤਾਂ ਅਚਾਨਕ ਪਿਛਲੇ ਟਾਈਰ ਦੇ ਥੱਲੇ ਇੱਕ ਵਿਅਕਤੀ ਆ ਗਿਆ। ਬੱਸ ਦਾ ਟਾਈਰ ਉਸ ਦੇ ਸਿਰ ਦੇ ਉਪਰ ਤੋਂ ¦ਘ ਜਾਣ ਦੇ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਕੋਲ ਤੋਂ ਮਿਲੇ ਕਾਗਜ਼ਾਤਾਂ ਤੋਂ ਉਸ ਦੀ ਪਛਾਣ ਨਹੀਂ ਹੋ ਸਕੀ। ਆਖਰਕਾਰ ਉਸ ਦੀ ਜੇਬ ਤੋਂ ਮਿਲੇ ਕੁੱਝ ਫੋਨ ਨੰਬਰਾਂ ਦੇ ਆਧਾਰ ’ਤੇ ਪੁਲਸ ਨੇ ਫੋਨ ਕੀਤੇ ਤਾਂ ਪਤਾ ਲਗਾ ਕਿ ਮ੍ਰਿਤਕ ਮੂਲਰੂਪ ਤੋਂ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਕਾਂਵਲਾ ਦਾ ਰਹਿਣ ਵਾਲਾ ਬਚਨਾ ਰਾਮ ਹੈ। ਅੰਬਾਲਾ ਤੋਂ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਸ ਦੀ ਪਛਾਣ ਕਰ ਲਈ ਹੈ।









