Sunday, September 05, 2010
   
Text Size

ਪਾਕਿਸਤਾਨ ’ਚ ਪੈਟਰੋਲ 22 ਤੇ ਭਾਰਤ ’ਚ 53 ਰੁਪਏ ਲੀਟਰ

ਨਵੀਂ ਦਿੱਲੀ,  6 ਜੁਲਾਈ  (ਹ. ਬ ) ਮਹਿੰਗਾਈ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧੇ ਦੇ ਵਿਰੋਧ ਵਿਚ ਭਾਜਪਾ ਅਤੇ ਖੱਬੇ ਪੱਖੀ ਪਾਰਟੀਆਂ ਸਮੇਤ ਵੱਖ ਵੱਖ ਪਾਰਟੀਆਂ ਦੇ ਸੋਮਵਾਰ ਦੇ ਭਾਰਤ  ਬੰਦ ਨੂੰ ਦੇਸ਼ ਦੀ ਪ੍ਰਗਤੀ ਵਿਚ ਰੁਕਾਵਟ ਦੱਸਣ ਵਾਲੇ ਸਰਕਾਰੀ ਇਸ਼ਤਿਹਾਰਾਂ ਦੀ ਵਿਰੋਧੀ ਪਾਰਟੀਆਂ ਨੇ ਸਖਤ ਨਿਖੇਧੀ ਕੀਤੀ ਹੈ। ਵਿਰੋਧੀਆਂ ਅਨੁਸਾਰ ਪਾਕਿਸਤਾਨ ਵਿਚ ਪੈਟਰੋਲ 22 ਰੁਪਏ ਪ੍ਰਤੀ ਲਿਟਰ ਹੈ, ਜਦ ਕਿ ਭਾਰਤ ਵਿਚ 53 ਰੁਪਏ ਲਿਟਰ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨਾਲ ਸਲਾਹ ਮਸ਼ਵਰਾ ਕਰਕੇ ਮਹਿੰਗਾਈ ਦਾ ਹੱਲ ਕੱਢਣ ਦੀ ਬਜਾਏ ਸਰਕਾਰ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਕਰਕੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਇਸ਼ਤਿਹਾਰ ਵਿਚ ਭਾਰਤ ਬੰਦ ਨੂੰ ਸਮੱਸਿਆ ਦਾ ਹੱਲ ਨਹੀਂ ਬਿਆਨ ਕਰਦੇ ਹੋਏ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਰਸੋਈ ਗੈਸ ਸਿ¦ਡਰ ਦੀ ਕੀਮਤ 577 ਰੁਪਏ, ਬੰਗਲਾਦੇਸ਼ ਵਿਚ 537, ਸ੍ਰੀ¦ਕਾ ਵਿਚ 822 ਰੁਪਏ ਅਤੇ ਨੇਪਾਲ ਵਿਚ 782 ਰੁਏ ਹੈ,ਜਦਕਿ ਭਾਰਤ ਵਿਚ ਇਸ ਦੀ ਕੀਮਤ 345 ਰੁਪਏ ਹੈ। ਐਨ ਡੀ ਏ ਦੇ ਕਾਰਜਕਾਰੀ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਅਤੇ ਕਨਵੀਰਨਰ ਸ਼ਰਦ ਯਾਦਵ ਨੇ ਇਨ੍ਹਾਂ ਇਸ਼ਤਿਹਾਰਾਂ ’ਤੇ ਸਖਤ ਇਤਰਾਜ਼ ਪ੍ਰਗਟ ਕਰਕੇ ਹੋਏ ਇਨ੍ਹਾਂ ਨੂੰ ਜਨਤਾ ਨੂੰ ਗੁੰਮਰਾਹ ਕਰਨ ਵਾਲਾ ਦੱਸਿਆ ਹੈ। ਐਨ ਡੀ ਏ ਦੀ ਮੀਟਿੰਗ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਇਹ ਤਾਂ ਦੱਸਿਆ ਹੈ ਕਿ ਰਸੋਈ ਗੈਸ ਉਕਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਸਸਤੀ ਹੈ, ਪਰ ਇਸ ਗੱਲ ਨੂੰ ਲੁਕੋ ਗਈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਨ੍ਹਾਂ ਦੇਸ਼ਾਂ ਵਿਚ ਭਾਰਤ ਦੇ ਮੁਕਾਬਲੇ ਬਹੁਤ ਘੱਟ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੈਟਰੋਲ ਪਾਕਿਸਤਾਨ ਵਿਚ 22 ਰੁਪਏ, ਬੰਗਲਾਦੇਸ਼ ਵਿਚ 26 ਰੁਪਏ, ਨੇਪਾਲ ਵਿਚ 34 ਰੁਪਏ,ਅਫਗਾਨਿਸਤਾਨ ਵਿਚ 30 ਅਤੇ ਮਿਆਂਮਾਰ ਵਿਚ 36 ਰੁਪਏ ਪ੍ਰਤੀ ਲੀਟਰ ਹੈ, ਜਦਕਿ ਭਾਰਤ ਵਿਚ ਇਹ 53 ਰੁਪਏ ਪ੍ਰਤੀ ਲੀਟਰ ਹੈ। ਸ਼ਰਫ ਯਾਦਵ ਨੇ ਕਿਹਾ ਕਿ ਭਾਰਤ ਵਿਚ ਪੈਟਰੋਲ ਦਾ ਅਧਾਰ ਮੁੱਲ ਕੇਵਲ 16 ਰੁਪਏ 50 ਪੈਸੇ ਹੈ,ਪਰ ਅੰਧਾਧੁੰਧ ਟੈਕਸਾਂ ਦੇ ਕਾਰਨ ਇਸ ਦੀ ਕੀਮਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ’ਤੇ 11 ਰੁਪਏ 80 ਪੈਸੇ, ਕੇਂਦਰੀ ਟੈਕਸ 9 ਰੁਪਏ 75 ਪੈਸੇ, ਉਤਪਾਦ ਫੀਸ 8 ਰੁਪਏ ਰਾਜਾਂ ਦੇ ਟੈਕਸ ਅਤੇ ਵੈਟ ਜੋੜ ਨਾਲ ਇਸ  ਦੀ ਕੀਮਤ 16 ਰੁਪਏ 50 ਪੈਸੇ ਤੋਂ ਵਧਾ ਕੇ 53 ਰੁਪਏ ਹੋ ਜਾਂਦੀਹੈ। ਉਨ੍ਹਾਂ ਕਿਹਾ ਕਿ ਸਰਕਾਰੀ ਇਸ਼ਤਿਹਾਰ ਵਿਚ ਦਲੀਲ ਦਿੱਤੀ ਗਈ ਹੈ ਕਿ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਕਾਰਨ ਭਾਰਤ ਵਿਚ ਪੈਟਰੋਲੀਅਮ ਉਤਪਾਦਾਂ ਦੀ ਕੀਮਤ ਵਧਾਉਣੀ ਪਈ, ਪਰ ਸੱਚਾਈ ਤਾਂ ਇਹ ਹੈ ਕਿ ਟੈਕਸ ਦੇ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਧੀਆਂ ਹਨ।

 

Weather

55°
13°
°F | °C
Showers
Humidity: 88%
Wind: W at 13 mph
Sat

55 | 63
12 | 17
Sun

55 | 68
12 | 20
Mon

67 | 78
19 | 25
Tue

63 | 85
17 | 29
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |