Sunday, September 05, 2010
   
Text Size

ਪੰਜਾਬ ਸਿੱਖਿਆ ਬੋਰਡ ਦਾ ਨਵਾਂ ਕਾਰਨਾਮਾ

ਪੇਪਰ ਹੋਣ ਤੋਂ ਬਾਅਦ ਮਿਲਿਆ ਰੋਲ ਨੰਬਰ


ਫਿਰੋਜਪੁਰ, 30 ਜੁਲਾਈ (ਹ:ਬ) : ਸਿੱਖਿਆ ਬੋਰਡ ਵੱਲੋਂ ਕੀਤੀ ਤਾਜ਼ਾ ਗਲਤੀ ਦਾ ਖਮਿਆਜਾ 12ਵੀਂ ਕਲਾਸ਼ ਦੇ ਇੱਕ ਵਿਦਿਆਰਥੀ ਨੂੰ ਪੇਪਰ ¦ਘਣ ਤੋਂ ਬਾਅਦ ਰੋਲ ਨੰਬਰ ਪ੍ਰਾਪਤ ਹੋਣ ਕਾਰਨ ਆਪਣਾ ਸਾਲ ਖਰਾਬ ਕਰਕੇ ਭੁਗਤਣਾ ਪੈ ਰਿਹਾ ਹੈ। ਸਿੱਖਿਆ ਬੋਰਡ ਦੀ ਗਲਤੀ ਦਾ ਖਮਿਆਜਾ ਭੁਗਤ ਰਹੇ ਵਿਦਿਆਰਥੀ ਸਥਾਨਕ ਗੋਲਡਨ ਇਨਕਲੇਵ ਦੇ ਵਸਨੀਕ ਹਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਉਸਨੇ 12ਵੀਂ ਕਲਾਸ ਵਿੱਚੋਂ ਇਤਿਹਾਸ ਵਿਸ਼ੇ ਵਿੱਚ ਕੰਪਾਰਟਮੈਂਟ ਆਉਣ ’ਤੇ ਬੋਰਡ ਵੱਲੋਂ ਨਿਰਧਾਰਿਤ ਫੀਸ ਸਮੇ ਆਪਣਾ ਰੀਅਪੀਅਰ ਫਾਰਮ ਭਰਿਆ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਇੱਕੋਂ ਦਿਨ ਭਾਵ 28 ਜੁਲਾਈ ਨੂੰ ਲੈਣੀਆਂ ਨਿਸ਼ਚਿਤ ਕਰ ਦਿੱਤੀਆਂ ਪਰ ਇਸ ਨਿਰਧਾਰਿਤ ਮਿਤੀ ਤੱਕ ਉਸ ਨੂੰ ਸਿੱਖਿਆ ਬੋਰਡ ਵੱਲੋਂ ਕੋਈ ਰੋਲ ਨੰਬਰ ਪ੍ਰਾਪਤ ਨਹੀਂ  ਹੋਇਆ, ਜਿਸ ਕਾਰਨ ਪ੍ਰੀਖਿਆ ਅਮਲੇ ਵੱਲੋਂ ਉਸ ਨੂੰ ਪ੍ਰੀਖਿਆ ਵਿੱਚ ਨਹੀਂ ਬੈਠਣ ਦਿੱਤਾ ਗਿਆ ਅਤੇ ਉਹ ਆਪਣੇ ਕੰਪਾਰਟਮੈਂਟ ਪ੍ਰੀਖਿਆ ਦੇਣ ਤੋਂ ਵਾਂਝਾ ਰਹਿ ਗਿਆ। ਹਰਿੰਦਰ ਸਿੰਘ ਨੇ ਦੱਸਿਆ ਕਿ ਉਸ ਵੇਲੇ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ  ਰਹੀ ਜਦੋਂ 11 ਵਜੇ ਤੋਂ 2.15 ਤੱਕ ਲਈ ਗਈ ਇਸ ਪ੍ਰੀਖਿਆ ਦਾ ਸਮਾਂ ¦ਘਣ ਤੋਂ ਬਾਅਦ ਸ਼ਾਮ ਦੇ 4 ਵਜੇ ਸਿੱਖਿਆ ਬੋਰਡ ਵੱਲੋਂ ਭੇਜਿਆ ਰੋਲ ਨੰਬਰ 805591 ਉਸ ਨੂੰ ਪ੍ਰਾਪਤ ਹੋਇਆ। ਪੀੜਤ ਵਿਦਿਆਰਥੀ ਨੇ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਉਸ ਨੂੰ ਪ੍ਰਾਪਤ ਹੋਏ ਲਿਫਾਫੇ ਉਪਰ ਲੱਗੀ ਡਾਕਖਾਲੇ ਦੀ ਮੋਹਰ ਅਨੁਸਾਰ ਬੋਰਡ ਵੱਲੋਂ ਰੋਲ ਨੰਬਰ 22 ਜੁਲਾਈ 2010 ਨੂੰ ਪੋਸਟ ਕੀਤਾ ਗਿਆ ਸੀ ਜੋ ਉਸ ਨੂੰ 28 ਜੁਲਾਈ 2010 ਨੂੰ ਸ਼ਾਮ 4 ਵਜੇ ਪ੍ਰਾਪਤ ਹੋਇਆ ਹੈ ਜਦ ਕਿ ਬੋਰਡ ਵੱਲੋਂ ਰੋਲ ਨੰਬਰ ਸਲਿੱਪ ਵਿੱਚ ਦਰਸਾਏ ਅਨੁਸਾਰ ਉਸ ਦਾ ਇਤਿਹਾਸ ਵਿਸ਼ੇ ਦਾ ਕੰਪਾਰਟਮੈਂਟ ਪੇਪਰ ਇਸੇ ਦਿਨ ਸਵੇਰੇ 11 ਵਜੇ ਤੋਂ 2.15 ਵਜੇ ਤੱਕ ਹੋ ਚੁੱਕਾ ਸੀ। ਇਸ ਵਿੱਚ ਗਲਤੀ ਭਾਵੇਂ ਸਿੱਖਿਆ ਬੋਰਡ ਦੀ ਜਾਂ ਡਾਕ ਵਿਭਾਗ ਦੀ ਕਿਸੇ ਦੀ ਹੋਵੇ ਉਸ ਦਾ ਸਾਲ ਤਾਂ ਖਰਾਬ ਹੋ ਹੀ ਗਿਆ ਹੈ। ਪੀੜਤ ਵਿਦਿਆਰਥੀ ਹਰਿੰਦਰ ਸਿੰਘ ਨੇ ਸਿੱਖਿਆ ਬੋਰਡ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਕਿਸੇ ਵੀ ਤਰੀਕੇ ਇਮਤਿਹਾਨ ਦਿਵਾਇਆ ਜਾਵੇ ਤਾਂ ਜੋ ਉਹ ਆਪਣੀ ਪੜਾਈ ਜਾਰੀ ਰੱਖ ਸਕੇ।

 

Weather

54°
12°
°F | °C
Mostly Cloudy
Humidity: 94%
Wind: W at 12 mph
Sun

55 | 68
12 | 20
Mon

67 | 78
19 | 25
Tue

63 | 85
17 | 29
Wed

57 | 69
13 | 20
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |