Sunday, September 05, 2010
   
Text Size

ਸ਼ੱਕੀ ਖਾੜਕੂਆਂ ਦੇ ਸਰਨਾ ਨਾਲ ਸਬੰਧ!

ਲੁਧਿਆਣਾ, 30 ਜੁਲਾਈ (ਹ.ਬ.) : ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਹਰਮਿੰਦਰ ਸਿੰਘ ਦੇ ਨਾਲ ਫੜੇ ਗਏ ਸਿੱਖ ਸੰਗਠਨ ਸ਼੍ਰੋਮਣੀ ਤਤ ਖਾਲਸਾ ਦੇ ਤਿੰਨ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਸ ਵਾਰ ਦੇ ਐਜੀਪੀਸੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਉਨ੍ਹਾਂ ਨੂੰ ਟਿਕਟ ਦਿਵਾਉਣ ਦਾ ਦਾਅਵਾ ਕੀਤਾ ਸੀ। ਇਹ ਖੁਲਾਸਾ ਤਿੰਨਾਂ ਸ਼ੱਕੀ ਜਸਵਿੰਦਰ ਸਿੰਘ, ਮਨਜਿੰਦਰ ਸਿੰਘ ਅਤੇ ਗੁਰਜੰਟ ਸਿੰਘ ਨੇ ਪੁਲਿਸ ਪੁੱਛਗਿੱਛ ਦੇ ਦੌਰਾਨ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਮਨਜਿੰਦਰ ਨੂੰ ਪਟਿਆਲਾ ਦੇ ਸਨੌਰ, ਜਸਵਿੰਦਰ ਨੂੰ ਰਾਜਪੁਰਾ ਅਤੇ ਗੁਰਜੰਟ ਨੂੰ ਬਨੌਰ ਤੋਂ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤਿੰਨੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਮੁੱਖ ਸਰਨਾ ਦੇ ਬੇਟੇ ਦੇ ਵਿਆਹ ਵਿਚ ਵੀ ਮਹਿਮਾਨ ਦੇ ਤੌਰ ’ਤੇ ਗਏ ਸਨ। ਹਾਲਾਂਕਿ ਸਰਨਾ ਨੇ ਇਨ੍ਹਾਂ ਗੱਲਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਨਹੀਂ ਜਾਣਦੇ ਅਤੇ ਨਾ ਹੀ ਕਦੇ ਇਨ੍ਹਾਂ ਨੂੰ ਮਿਲੇ ਹਨ। ਸਰਨਾ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਵਿਆਹ ਵਿਚ ਚਾਰ ਹਜ਼ਾਰ ਤੋਂ ਵੀ ਜ਼ਿਆਦਾ ਲੋਕ ਹਾਜ਼ਰ ਹੋਏ ਸਨ। ਉਨ੍ਹਾਂ ਵਿਚੋਂ ਕਈਆਂ ਨੂੰ ਪਾਰਟੀ ਦੇ ਵਰਕਰਾਂ ਨੇ ਜਦ ਕਿ ਕਈਆਂ ਨੂੰ ਉਨ੍ਹਾਂ ਦੇ ਦੋਸਤਾਂ ਨੇ ਸੱਦਾ ਦਿੱਤਾ ਸੀ। ਸਰਨਾ ਨੇ ਕਿਹਾ ਕਿ ਉਹ ਸਭ ਨੂੰ ਨਹੀਂ ਜਾਣਦੇ ਸਨ। ਤਿੰਨੋਂ ਸ਼ੱਕੀਆਂ ਨੂੰ ਬੱਬਰ ਖਾਲਸਾ ਦੇ ਖਾੜਕੂ ਅਤੇ ਸ਼ਿੰਗਾਰ ਬੰਬ ਬਲਾਸਟ ਦੇ ਮੁੱਖ ਦੋਸ਼ੀ ਹਰਮਿੰਦਰ ਸਿੰਘ ਦੇ ਨਾਲ ਪੁਲਿਸ ਨੇ 16 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਖੰਨਾ ਦੇ ਐਸਐਸਪੀ ਐਸਐਸ ਮਾਨ ਨੇ ਦੱਸਿਆ ਕਿ ਜਸਵਿੰਦਰ ਸਿੰਘ ਸ਼੍ਰੋਮਣੀ ਤਤ ਖਾਲਸਾ ਦੇ ਸਿਖਰਲੇ ਪੰਜ ਨੇਤਾਵਾਂ ਵਿਚੋਂ ਇਕ ਹੈ ਜਦ ਕਿ ਹੋਰ ਦੋਵੇਂ ਜ਼ਿਲ੍ਹਾ ਪੱਧਰ ਦੇ ਨੇਤਾ ਹਨ। ਉਨ੍ਹਾਂ  ਦੱਸਿਆ ਕਿ ਪਿਛਲੇ ਸਾਲ ਦਸੰਬਰ ਵਿਚ ਦਿਵਸ ਜਯੋਤੀ ਜਾਗ੍ਰਿਤੀ ਸੰਸਥਾਨ ਦਾ ਵਿਰੋਧ ਕਰ ਰਹੀ ਅਲੱਗ ਅਲੱਗ ਸਿੱਖ ਸੰਸਥਾਵਾਂ ਅਤੇ ਪੁਲਿਸ ਦੇ ਵਿਚ ਹੋਏ ਟਕਰਾਅ ਦੇ ਦੌਰਾਨ ਇਨ੍ਹਾਂ ਤਿੰਨਾਂ ਨੂੰ ਕਾਫੀ ਚੋਟਾਂ ਆਈਆਂ ਸਨ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਸਰਨਾ ਤਿੰਨੋਂ ਨੂੰ ਮਿਲਣ ਲੁਧਿਆਣਾ ਆਏ ਅਤੇ ਉਨ੍ਹਾਂ ਨੂੰ 50-50 ਹਜ਼ਾਰ ਰੁਪਏ ਦਿੱਤੇ।

 

Weather

54°
12°
°F | °C
Mostly Cloudy
Humidity: 94%
Wind: W at 12 mph
Sun

55 | 68
12 | 20
Mon

67 | 78
19 | 25
Tue

63 | 85
17 | 29
Wed

57 | 69
13 | 20
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |