ਨਾ ਫੀਸ ਰਿਫੰਡ ਹੋਈ ਅਤੇ ਨਾ ਹੀ ਮਿਲਿਆ ਵੀਜ਼ਾ
Written by Mehtab Friday, 13 August 2010 15:27
ਹਾਲੈਂਡ ਦੀ ਯੂਨੀਵਰਸਿਟੀ ਨੇ ਪੰਜਾਬ ਐਤ ਹਰਿਆਣਾ ਦੇ 29 ਵਿਦਿਆਰਥੀਆਂ ਨਾਲ ਕੀਤੀ ਧੋਖਾਧੜੀ
ਚੰਡੀਗੜ੍ਹ, 13 ਅਗਸਤ (ਹ:ਬ) : ਹਾਲੈਂਡ ਵਿੱਚ ਹੋਗ ਸਥਿਤ ਯੂਰੋਪੀਅਨ ਯੂਨੀਵਰਸਿਟੀ ਫਾਰ ਪ੍ਰੋਫੇਸ਼ਨਲ ਐਜੂਕੇਸ਼ਨ (ਈਯੂਪੀਈ) ਦਾ ਪੰਜਾਬ ਅਤੇ ਹਰਿਆਣਾ ਦੇ 29 ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿਦਿਆਰਥੀਆਂ ਤੋਂ ਕੁੱਲ ਇੱਕ ਲੱਖ 47 ਹਜ਼ਾਰ ਯੂਰੋ ਲਗਭਗ 87 ਲੱਖ ਰੁਪਏ ਫੀਸ ਤਾਂ ਵਸੂਲ ਲਈ ਗਈ, ਪਰ ਇਨ੍ਹਾਂ ਨੂੰ ਨਾ ਤਾਂ ਫੀਸ ਰਿਫੰਡ ਕੀਤੀ ਗਈ ਅਤੇ ਨਾ ਵੀ ਵੀਜ਼ਾ ਦਿੱਤਾ ਗਿਆ। ਸਿਰਫ਼ ਜਾਣਕਾਰੀ ਮਿਲੀ ਤਾਂ ਇਹ ਕਿ ਯੂਨੀਵਰਸਿਟੀ ਦੇ ਖਿਲਾਫ਼ ਅਪਰਾਧਕ ਮਾਮਲੇ ਦੇ ਵਿਚਾਰ ਅਧੀਨ ਰਹਿੰਦੇ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸੇ ਵਿੱਚ ਵਿਦਿਆਰਥੀਆਂ ਦਾ ਭਵਿੱਖ ਤਾਂ ਹਨ੍ਹੇਰੇ ਵਿੱਚ ਲਟਕ ਹੀ ਗਿਆ ਹੈ। ਨਾਲ ਹੀ ਫੀਸ ਰਿਫੰਡ ਵੀ ਨਹੀਂ ਹੋ ਰਹੀ ਹੈ। ਲੋਕਾਂ ਦੀ ਪਟੀਸ਼ਨ ’ਤੇ ਹਾਈਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਨੂੰ ਲੈ ਕੇ ਹਾਈਕੋਰਟ ਵਿੱਚ ਵੀ ਦਸਤਕ ਦਿੱਤੀ ਗਈ ਹੈ। ਵਿਦਿਆਰਥੀਆਂ ਦੇ ਵਕੀਲ ਡੀਐਨ ਗਨੇਰੀਵਾਲਾ ਨੇ ਕਿਹਾ ਕਿ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਵਿਦੇਸ਼ ਮੰਤਰਾਲੇ ਨੂੰ ਵਿਦਿਆਰਥੀਆਂ ਦੀ ਫੀਸ ਵਾਪਸੀ ਦੀ ਕੋਸ਼ਿਸ਼ ਕਰਨ ਨੂੰ ਕਿਹਾ ਹੈ। ਮਾਮਲੇ ਨੂੰ ਲੈ ਕੇ ਗਨੇਰੀਵਾਲਾ ਨੇ ਬੀਤੇ ਦਿਨੀਂ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪੱਤਰਕਾਰ ਨਾਲ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਹਾਲੈਂਡ ਦੌਰਾ ਕਰਕੇ ਆਏ ਹਨ। ਉਥੇ ਦੀ ਅਥਾਰਟੀ ਨੇ ਭਰੋਸਾ ਦਿਵਾਇਆ ਹੈ ਕਿ ਦੋ ਹਫ਼ਤੇ ਵਿੱਚ ਵਿਦਿਆਰਥੀਆਂ ਦੀ ਫੀਸ ਵਾਪਸ ਕੀਤੀ ਜਾਵੇਗੀ।









