Monday, September 06, 2010
   
Text Size

National

ਚੰਡੀਗੜ੍ਹ ’ਚ ਮਹਿਲਾਵਾਂ ਅਸੁਰੱਖਿਅਤ

ਹਰ ਦੂਜੇ ਦਿਨ ਸ਼ਹਿਰ ਵਿਚ ਵਾਪਰ ਰਹੀ ਹੈ ਮਹਿਲਾਵਾਂ ਦੇ ਨਾਲ ਅਪਰਾਧਕ ਘਟਨਾ


ਚੰਡੀਗੜ੍ਹ, 6 ਸਤੰਬਰ (ਹ.ਬ.) : ਸ਼ਹਿਰ ’ਚ ਹਰ ਰੋਜ਼ ਵਧ ਰਹੀਆਂ ਅਪਰਾਧੀ ਵਾਰਦਾਤਾਂ ਨਾਲ ਜ਼ਿਆਦਾਤਰ ਮਹਿਲਾਵਾਂ ਪ੍ਰਭਾਵਤ ਹੋ ਰਹੀਆਂ ਹਨ। ਪੁਲਿਸ ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ ਸ਼ਹਿਰ ਦੀ ਇੱਕ ਮਹਿਲਾ ਨਾਲ ਹਰ ਦੂਜੇ-ਤਿੰਨ ਕੋਈ ਨਾ ਕੋਈ ਵੱਡੀ ਘਟਾ ਵਾਪਰ ਰਹੀ ਹੈ। ਇਹ ਨਾ ਸਿਰਫ਼ ਮਹਿਲਾਵਾਂ ਸਗੋਂ ਪ੍ਰਸ਼ਾਸਨ ਲਈ ਇੱਕ ਵੱਡੀ ਚਿੰਤਾ ਦਾ ਕਾਰਨ ਹੈ। ਚੰਡੀਗੜ੍ਹ ਭਾਰਤ ਦੇ ਹੋਰ ਸ਼ਹਿਰਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ। ਇਨ੍ਹਾਂ ਗੱਲਾਂ ਦੇ ਮੁਤਾਬਕ ਪ੍ਰਸ਼ਾਸਨ ਦੀ ਅਪਰਾਧ ’ਤੇ ਪਕੜ ਪਿਛਲੇ 3 ਸਾਲਾਂ ’ਚ ਢਿੱਲੀ ਪੈਂਦੀ ਵਿਖਾਈ ਦਿੰਦੀ ਹੈ, ਜੋ ਉਨ੍ਹਾਂ ਦੀ ਕਾਰਜ ਕੁਸ਼ਲਤਾ ’ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਜਾਣਕਾਰੀ ਮੁਤਾਬਕ ਪਿਛਲੇ 3 ਸਾਲਾਂ ’ਚ ਮਹਿਲਾਵਾਂ ਨਾਲ 89 ਕਿਡਨੈਪਿੰਗ, 89 ਬਲਾਤਕਾਰ, ਦਾਜ ਲਈ 238 ਹੱਤਿਆਵਾਂ, 11 ਛੇੜਛਾੜ, 142 ਘਰੇਲੂ ਹਿੰਸਾ ਸਮੇਤ 630 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਹ ਅੰਕੜੇ ਜਨਵਰੀ 2007 ਤੋਂ ਲੈ ਕੇ ਅਗਸਤ ਤੱਕ ਦੇ ਹਨ। ਵਿਭਾਗ ਦੇ ਜੇਕਰ ਇਨ੍ਹਾਂ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਦਰ ਦੂਜੇ ਹਫ਼ਤੇ ਇੱਕ ਮਹਿਲਾ ਦੀ ਕਿਡਨੈਪਿੰਗ ਅਤੇ 1 ਮਹਿਲਾ ਨਾਲ ਬਲਾਤਕਾਰ ਦਾ ਮਾਮਲਾ ਦਰਜ ਹੋ ਰਿਹਾ ਹੈ। ਇਸ ਤੋਂ ਇਲਾਵਾ ਹਰ 8ਵੇਂ ਦਿਨ ਘਰੇਲੂ ਹਿੰਸਾ ਾਿ 1 ਮਾਮਲਾ, ਹਰ 100ਵੇਂ 1 ਛੇੜਛਾੜ ਹਰ 12ਵੇਂ ਦਿਨ ਅਪਰਾਧੀ ਘਟਨਾ ਅਤੇ ਹੋਰ ਘਟਨਾਵਾਂ ਵਾਪਰ ਰਹੀਆਂ ਹਨ। ਉਕਤ ਵਾਰਦਾਤਾਂ ਸ਼ਹਿਰ ’ਚ ਮਹਿਲਾਵਾਂ ਦੀ ਸੁਰੱਖਿਆ ’ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਰਹੀਆਂ ਹਨ। ਇਨ੍ਹਾਂ ਸਾਲਾਂ ’ਚ ਨਾਰੀ ਨਿਕੇਤਨ ’ਚ ਮੰਦਬੁੱਧੀ ਲੜਕੀ ਨਾਲ ਬਲਾਤਕਾਰ ਅਤੇ ਕੁੱਝ ਹੀ ਚਿਰ ਪਹਿਲਾਂ ਸਨੇਹਆਲਿਆ ਦੀ ਇੱਕ 13 ਸਾਲਾ ਬੱਚੀ ਦਾ ਮਾਮਲਾ ਸਭ ਤੋਂ ਉਛਾਲਿਆ ਹੈ। ਸ਼ਹਿਰ ’ਚ ਅਜਿਹੇ ਕਈ ਮਾਮਲੇ ਹਨ ਜੋ ਥਾਣਿਆਂ ’ਚ ਦਰਜ ਨਹੀਂ ਕੀਤੇ ਜਾਂਦੇ। ਜੇਕਰ ਇਨ੍ਹਾਂ ਅੰਕੜਿਆਂ ਨੂੰ ਸਹੀ ਢੰਗ ਨਾਲ ਦੇਖਿਆ ਜਾਵੇ ਤਾਂ ਇੱਕ ਅੰਦਾਜ਼ੇ ਦੇ ਮੁਤਾਬਕ ਸ਼ਹਿਰ ’ਚ ਹਰ ਰੋਜ਼ ਅੱਧਾ ਦਰਜਨ ਮਾਮਲੇ ਮਹਿਲਾ ਨਾਲ ਗ਼ਲਤ ਵਿਵਹਾਰ, ਅੱਤਿਆਚਾਰ ਅਤੇ ਛੇੜਛਾੜ ਆਦਿ ਦੇ ਹੁੰਦੇ ਹਨ ਜੋ ਆਪਸੀ ਪੱਧਰ ’ਤੇ ਪੁਲਿਸ ਵਿਭਾਗ ਅਤੇ ਸਮਾਜਸੇਵੀ ਸੰਸਥਾਵਾਂ ਦੁਆਰਾ ਸੁਲਝਾ ਲਏ ਜਾਂਦੇ ਹਨ। ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਚੰਡੀਗੜ੍ਹ ਦੀਆਂ ਮਹਿਲਾਵਾਂ ਸੁਰੱਖਿਅਤ ਹਨ। ਇਨ੍ਹਾਂ ਸਾਲਾਂ ’ਚ ਜਿਹੜੇ ਮਾਮਲੇ ਜ਼ਿਆਦਾ ਚਰਚਾ ’ਚ ਰਹੇ, ਉਨ੍ਹਾਂ ’ਚ ਜਰਮਨ ਦੀ ਲੜਕੀ ਨਾਲ ਬਲਾਤਕਾਰ ਦਾ ਮਾਮਲਾ, ਨਾਰੀ ਨਿਕੇਤਨ ਬਲਾਤਕਾਰ ਦਾ ਮਾਮਲਾ, ਮਸ਼ਹੂਰ ਵਪਾਰੀ ਪਰਵਾਰ ਦੀ ਨੂੰਹ ਦੁਆਰਾ ਆਤਮ ਹੱਤਿਆ ਦਾ ਮਾਮਲਾ, ਨੇਹਾ ਹੱਤਿਆ ਕਾਂਡ ਮੁੱਖ ਹਨ। ਉ¤ਧਰ, ਐਸ.ਐਸ.ਪੀ. ਐਸ.ਐਸ. ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਸ਼ਹਿਰ ’ਚ ਵੱਡੀਆਂ ਘਟਨਾਵਾਂ ਬਹੁਤ ਘੱਟ ਹਨ, ਪਰ ਸ਼ਹਿਰ ਦੇ ਖ਼ਾਸ ਤੌਰ ’ਤੇ ਕਲੌਨੀ ਖੇਤਰਾਂ ’ਚ ਛੋਟੀ-ਛੋਟੀ ਘਟਨਾਵਾਂ ਕਾਰਨ ਮਹਿਲਾਵਾਂ ਆਪਣੀਆਂ ਸ਼ਿਕਾਇਤਾਂ ਲੈ ਕੇ ਥਾਣੇ ’ਚ ਪਹੁੰਚਦੀਆਂ ਹਨ, ਜਿਸ ’ਤੇ ਪੁਲਿਸ ਨੂੰ ਇਨ੍ਹਾਂ ਮਾਮਲਿਆਂ ਨੂੰ ਦਰਜ ਕਰਨਾ ਪੈਂਦਾ ਹੈ। ਇਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਹਿਰ ’ਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਇਸ ਸਾਲ 1-2 ਹੱਤਿਆਵਾਂ ਨੂੰ ਛੱਡ ਕੇ ਕੋਈ ਵੀ ਵੱਡੀ ਵਾਰਦਾਤ ਨਹੀਂ ਹੋਈ ਅਤੇ ਨਾ ਹੀ ਬਲਾਤਕਾਰ ਦਾ ਕੋਈ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ’ਚ ਵੱਡੀ ਘਟਨਾਵਾਂ ਸਿਰਫ਼ ਨਾਮਾਤਰ ਹੀ ਹਨ। ਛੋਟੇ-ਛੋਟੇ ਮਾਮਲਿਆਂ ’ਤੇ ਗ਼ੌਰ ਨਾ ਕੀਤਾ ਜਾਵੇ ਤਾਂ ਸ਼ਹਿਰ ’ਚ ਮਹਿਲਾਵਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ।

 
 

ਸ਼੍ਰੀ ਮੁਕਤਸਰ ਸਾਹਿਬ ’ਚ ਲੁਟੇਰਿਆਂ ਨੇ 3 ਪੈਟਰੋਲ ਪੰਪਾਂ ਨੂੰ ਬਣਾਇਆ ਨਿਸ਼ਾਨਾ

ਸ਼੍ਰੀ ਮੁਕਤਸਰ ਸਾਹਿਬ, 6 ਸਤੰਬਰ (ਹ.ਬ.) : ਖੇਤਰ ’ਚ ਇੱਕ ਹੀ ਰਾਤ ’ਚ ਕਾਰ ਸਵਾਰ 4 ਲੁਟੇਰਿਆਂ ਨੇ ਮਲੋਟ ਰੋਡ ਮੁੱਖ ਮਾਰਗ ’ਤੇ 3 ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਗਦੀ ਲੁੱਟ ਲਈ। ਇਹੀ ਨਹੀਂ, ਲੁਟੇਰੇ ਇੱਕ ਪੰਪ ਤੋਂ ਗੰਨਮੈਨ ਦੀ ਬੰਦੂਕ ਅਤੇ ਕਾਰਤੂਸ ਵੀ ਲੈ ਕੇ ਫ਼ਰਾਰ ਹੋਏ। ਜਾਣਕਾਰੀ ਦੇ ਅਨੁਸਾਰ ਪਿੰਡ ਰੁਪਾਣਾ ਦੇ ਕੋਲ ਪੰਪ ਏਸਰ ’ਤੇ ਬੀਤੀ ਰਾਤ ਇੱਕ ਕਾਰ ’ਤੇ ਸਵਾਰ 4 ਨੌਜਵਾਨ ਆਏ ਜਿਨ੍ਹਾਂ ਨੇ ਉਥੇ ਮੌਜੂਦ ਕਰਮਚਾਰੀ ਰਾਜ ਕੁਮਾਰ ਨੂੰ ਟੈਂਕੀ ਫੁਲ ਕਰਨ ਦੇ ਲਈ ਕਿਹਾ। ਕਰਮਚਾਰੀ ਨੇ ਪੈਸੇ ਮੰਗੇ ਤਾਂ ਉਹ ਉਸ ਨਾਲ਼ ਹੱਥੋਪਾਈ ਕਰਨ ਲੱਗ ਗਏ। ਰੌਲਾ ਸੁਣ ਕੇ ਦੂਜਾ ਕਰਮਚਾਰੀ ਕਰਮਜੀਤ ਉਥੇ ਪਹੁੰਚ ਗਿਆ ਲੇਕਿਨ ਕਾਰ ਸਵਾਰ ਰਾਜ ਕੁਮਾਰ ਕਾਪਾ ਮਾਰ ਕੇ ਫ਼ਰਾਰ ਹੋ ਗਏ ਅਤੇ ਜਾਂਦੇ ਹੋਏ ਉਸ ਤੋਂ 2 ਹਜ਼ਾਰ ਨਗਦੀ ਵੀ ਖੋਹ ਲਈ।  ਇਸ ਦੇ ਬਾਅਦ ਚੱਕ ਦੂਹੇਵਾਲਾ ਪਿੰਡ ਦੇ ਕੋਲ ਸਥਿਤ ਪੀਪਲ ਪੈਟਰੋਲ ਪੰਪ ’ਤੇ ਵੀ ਕਾਰ ਸਵਾਰਾਂ ਨੇ ਉਥੇ ਮੌਜੂਦ ਕਰਮਚਾਰੀ ਗੁਰਪ੍ਰੀਤ ਸਿੰਘ ਨਾਲ਼ ਮਾਰਕੁੱਟ ਕਰ ਕੇ 7 ਹਜ਼ਾਰ ਦੀ ਨਗਦੀ ਖੋਹ ਲਈ। ਇਸੇ ਸੜਕ ’ਤੇ ਪਿੰਡ ਓਲਖ ’ਚ ਪੈਂਦੇ ਪ੍ਰਭੂ ਫਿ¦ਿਗ ਸਟੇਸ਼ਨ ’ਤੇ ਵੀ ਗੰਨਮੈਨ ਨਾਲ਼ ਲੜਾਈ-ਝਗੜਾ ਕਰਦੇ ਹੋਏ ਨੌਜਵਾਨ ਉਸ ਤੋਂ 12 ਬੋਰ ਦੀ ਬੰਦੂਕ ਅਤੇ 12 ਜਿੰਦਾ ਕਾਰਤੂਸ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧ ’ਚ ਥਾਣਾ ਲੱਖੋਵਾਲੀ ਦੇ ਇੰਚਾਰਜ ਐਸ.ਆਈ. ਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 
   

Page 1 of 282

Weather

70°
21°
°F | °C
Mostly Cloudy
Humidity: 60%
Wind: SW at 18 mph
Mon

66 | 72
18 | 22
Tue

61 | 85
16 | 29
Wed

55 | 67
12 | 19
Thu

52 | 65
11 | 18
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |