Sunday, September 05, 2010
   
Text Size

International

ਤਾਲਿਬਾਨ ਦੇ ਡਰੋਂ ‘ਯੂ.ਐਸ.ਏਡ’ ਦੇ ਮੁਖੀ ਨੂੰ ਪਾਕਿਸਤਾਨੋਂ ਖਿਸਕਣਾ ਪਿਆ

ਵਾਸ਼ਿੰਗਟਨ, 29 ਅਗਸਤ (ਹ.ਬ.) ‘ਯੂ.ਐਸ.ਏਡ‘ ਦੇ ਭਾਰਤੀ-ਅਮਰੀਕੀ ਮੁਖੀ ਰਾਜੀਵ ਸ਼ਾਹ ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਦੇ ਹੜ੍ਹ ਮਾਰੇ ਇਲਾਕਿਆਂ ਵਿਚ ਇਕ ਰਾਹਤ ਕੈਂਪ ਕਾਹਲੀ ‘ਚ ਛ¤ਡਣਾ ਪਿਆ ਕਿਉਂਕਿ ਉ¤ਥੇ ਅਤਿਵਾਦੀ ਅਨਸਰਾਂ ਤੋਂ ਉਸ ਨੂੰ ਖ਼ਤਰਾ ਪੈਦਾ ਹੋ ਗਿਆ ਸੀ।
ਸ਼ਾਹ ਉਨ੍ਹਾਂ ਪ੍ਰਮੁ¤ਖ ਅਮਰੀਕੀ ਅਧਿਕਾਰੀਆਂ ਵਿਚੋਂ ਸਨ ਜਿਨ੍ਹਾਂ ਇਸ ਹਫ਼ਤੇ ਪਾਕਿਸਤਾਨ ਦਾ ਦੌਰਾ ਕੀਤਾ ਸੀ, ਜਿ¤ਥੇ ਹੜ੍ਹਾਂ ਨੇ ਦੇਸ਼ ਦੀ ਵੀਹ ਫੀਸਦੀ ਆਬਾਦੀ ਉਜਾੜ ਕੇ ਰ¤ਖ ਦਿ¤ਤੀ ਹੈ। ਪਾਕਿਸਤਾਨ ਤੋਂ ਵਾਪਸੀ ‘ਤੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਸ੍ਰੀ ਸ਼ਾਹ ਜੋ ਯੂ.ਐਸ.ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐਸ.ਏ.ਆਈ.ਡੀ.) ਦੇ ਪ੍ਰਸ਼ਾਸਕ ਹਨ ਨੇ ਕਿਹਾ ਕਿ ਇਹ ਘਟਨਾ ਸ¤ਖੜ ਵਿਚ ਵਾਪਰੀ ਸੀ, ਜਿ¤ਥੇ ਸੰਸਾਰ ਖੁਰਾਕ ਪ੍ਰੋਗਰਾਮ ਵ¤ਲੋਂ ਰਾਹਤ ਸਮ¤ਗਰੀ ਵੰਡੀ ਜਾ ਰਹੀ ਸੀ ਅਤੇ ਉਹ ਕਤਾਰ ਵਿਚ ਖੜ੍ਹੀਆਂ ਔਰਤਾਂ ਨਾਲ ਗ¤ਲਬਾਤ ਕਰ ਰਹੇ ਸਨ।ਉਨ੍ਹਾਂ ਕਿਹਾ, ‘‘ਮੈਂ ਕਤਾਰ ਵਿਚ ਖੜ੍ਹੇ ਲੋਕਾਂ ਦੀ ਗ¤ਲ ਸੁਣਨਾ ਚਾਹੁੰਦਾ ਸਾਂ ਅਤੇ ਜਾਣਨਾ ਚਾਹੁੰਦਾ ਸੀ ਕਿ ਅਸੀਂ ਆਪਣੇ ਭਿਆਲਾਂ ਨਾਲ ਮਿਲ ਕੇ ਕਿਵੇਂ ਸਭ ਤੋਂ ਵ¤ਧ ਅਸਰਦਾਰ ਹੰਭਲਾ ਮਾਰ ਸਕਦੇ ਹਾਂ।ਮੈਂ ਲੋਕਾਂ ਨਾਲ ਗ¤ਲਬਾਤ ਦੌਰਾਨ ਕੁਝ ਸਮਾਂ ਬਿਤਾਇਆ। ਪਰ ਕੁਝ ਮਿੰਟਾਂ ਬਾਅਦ ਹੀ ਮੈਨੂੰ ਸੂਚਨਾ ਦਿ¤ਤੀ ਕਿ ਇਲਾਕੇ ਵਿਚ ਕੁਝ ਸ਼¤ਕੀ ਵਿਅਕਤੀ ਹਨ ਅਤੇ ਸਾਨੂੰ ਇ¤ਥੋਂ ਚ¤ਲਣ ਦੀ ਲੋੜ ਹੈ। ਇਸ ਲਈ ਅਸੀਂ ਬਿਨਾਂ ਕਿਸੇ ਰੌਲੇ-ਗੌਲੇ ਤੋਂ ਚਲੇ ਆਏ।‘‘ ਸ੍ਰੀ ਸ਼ਾਹ ਨੇ ਕਿਹਾ ਕਿ ਤਹਿਰੀਕ-ਏ-ਤਾਲਿਬਾਨ, ਪਾਕਿਸਤਾਨ ਅਤੇ ਹੋਰਨਾਂ ਵ¤ਲੋਂ ਰਾਹਤ ਕਰਮੀਆਂ ਨੂੰ ਧਮਕੀਆਂ ਦਿ¤ਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਦ¤ਸ ਨਹੀਂ ਸਕਦਾ ਕਿ ਤੁਸੀਂ ਅਜਿਹੀ ਹਾਲਤ ਵਿਚ ਕਿੰਨੇ ਦੁਖੀ ਤੇ ਬੇਵ¤ਸ ਮਹਿਸੂਸ ਕਰਦੇ ਹੋ, ਜਦੋਂ ਤੁਸੀਂ ਦੇਖਦੇ ਹੋ ਕਿ ਲੋਕਾਂ ਦਾ ਸਭ ਕੁਝ ਬਰਬਾਦ ਹੋ ਗਿਆ ਹੋਵੇ ਅਤੇ ਉਹ ਜ਼ਿੰਦਾ ਰਹਿਣ ਲਈ ਸੰਘਰਸ਼ ਕਰ ਰਹੇ ਹੋਣ।‘‘ਉਂਜ, ਉਨ੍ਹਾਂ ਕਿਹਾ ਕਿ ਉਹ ਇਸ ਗ¤ਲੋਂ ਸੰਤੁਸ਼ਟ ਹਨ ਕਿ ਉਹ ਕੁਝ ਲੋਕਾਂ ਨਾਲ ਗ¤ਲ ਕਰ ਸਕੇ ਤੇ ਕੌਮਾਂਤਰੀ ਰਾਹਤ ਕਰਮੀ ਲੋਕਾਂ ਨੂੰ ਖੁਰਾਕ ਮੁਹ¤ਈਆ ਕਰਵਾ ਰਹੇ ਹਨ ਅਤੇ ਵਾਹ ਲਗਦੀ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ।
 

ਮੋਗਾ ਨਿਵਾਸੀ ਨਾਇਬ ਸਿੰਘ ਤੂਰ ਦੇ ਕਤਲ ਦੀਆਂ ਪਰਤਾਂ ਖੁੱਲ੍ਹੀਆਂ, ਦੋਸ਼ੀ ਕਾਬੂ


ਸਰੀ (ਬ੍ਰਿਟਿਸ਼ ਕੋ¦ਬੀਆ, ਕੈਨੇਡਾ), 17 ਅਗਸਤ (ਹ.ਬ.) : ਬੀਤੇ ਦਿਨੀਂ ਸਰੀ ਵਿਚ ਕਤਲ ਹੋਏ   ਪਿੰਡ ਖੋਸਾ ਪਾਂਡੋ ਦੇ ਜੰਮਪਲ਼ ਨਾਇਬ ਸਿੰਘ ਤੂਰ (33) ਦੀ ਮੌਤ ਸਬੰਧੀ ਨਵੀਂ ਪਰਤਾਂ ਖੁੱਲ ਕੇ ਸਾਹਮਣੇ ਆਈਆਂ ਹਨ। ਇਹ ਹੱਤਿਆ ਸ਼ੁੱਕਰਵਾਰ ਸਵੇਰੇ 7 ਵਜੇ 99 ਐਵੇਨਿਊ ਦੇ 12800 ਬਲਾਕ ’ਚ ਸਥਿਤ ਇੱਕ ਮਕਾਨ ਵਿੱਚ ਚਾਕੂ ਮਾਰ ਕੇ ਕੀਤੀ ਗਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਤਲ ਵਾਲੇ ਦਿਨ ਨਾਇਬ ਸਿੰਘ ਸਰੀ ’ਚ ਦੋਰਾਹਾ ਮੂਲ ਦੇ ਆਪਣੇ ਦੋਸਤ ਇਕਬਾਲ ਸਿੰਘ ਬੈਨੀਪਾਲ ਦੇ ਘਰ ਇਕ ਔਰਤ ਨੂੰ ਨਾਲ ਲੈ ਕੇ ਗਿਆ ਸੀ। ਉਸ ਵੇਲੇ ਦੋਹਾਂ ਨੇ ਸ਼ਰਾਬ ਪੀਤੀ ਹੋਈ ਸੀ। ਇਕਬਾਲ ਨੇ ਨਾਇਬ ਨੂੰ ਉਸ ਔਰਤ ਸਮੇਤ ਆਪਣੇ ਘਰੋਂ ਚਲੇ ਜਾਣ ਲਈ ਕਿਹਾ। ਇਸ ’ਤੇ ਦੋਵਾਂ ਵਿਚਕਾਰ ਮਾਮੂਲੀ ਝਗੜਾ ਹੋ ਗਿਆ। ਦੋਵੇਂ ਗੁੱਥਮ-ਗੁੱਥਾ ਹੋ ਗਏ ਤਾਂ ਇਕਬਾਲ ਨੇ ਖੁਦ ਨੂੰ ਛੁਡਾ ਕੇ ਛੁਰਾ ਕੱਢ ਲਿਆਂਦਾ ਤੇ ਨਾਇਬ ਸਿੰਘ ਉ¤ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਛੁਰੇ ਦੇ ਵਾਰ ਨਾ ਸਹਾਰਦੇ ਹੋਏ ਨਾਇਬ ਸਿੰਘ ਮੌਕੇ ’ਤੇ ਹੀ ਦਮ ਤੋੜ ਗਿਆ। ਗੁੱਸੇ ਵਿਚ ਆਏ ਇਕਬਾਲ ਸਿੰਘ ਨੇ ਨਾਇਬ ਨਾਲ ਆਈ ਔਰਤ ’ਤੇ ਵੀ ਹਮਲਾ ਕੀਤਾ ਪਰੰਤੂ ਉਹ ਬਚ ਗਈ। ਘਟਨਾ ਤੋਂ ਅਗਲੇ ਦਿਨ ਸੱਤ ਵਜੇ ਨਾਇਬ ਦੇ ਰਿਸ਼ਤੇਦਾਰਾਂ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਦੋਸ਼ੀ ਇਕਬਾਲ ਸਿੰਘ ਨੂੰ ਸਰੀ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਨਾਇਬ ਸਿੰਘ (33) ਤੇ ਇਕਬਾਲ  (54) ਦੋਵੇਂ ਦੋਸਤ ਸਨ ਅਤੇ ਇਕੱਠੇ ਰਹਿੰਦੇ ਰਹੇ ਹਨ।
ਯਾਦ ਰਹੇ ਕਿ  ਭਾਰਤੀ ਪੰਜਾਬ ਦੇ ਜ਼ਿਲ੍ਹਾ ਮੋਗਾ ’ਚ ਪੈਂਦੇ ਪਿੰਡ ਖੋਸਾ ਪਾਂਡੋ ਦੇ ਜੰਮਪਲ਼ ਨਾਇਬ ਸਿੰਘ ਤੂਰ (33)  10 ਕੁ ਸਾਲ ਪਹਿਲਾਂ ਮੋਗਾ ਤੋਂ ਕੈਨੇਡਾ ਆਇਆ ਸੀ। ਇਸ ਵੇਲੇ ਉਹ ਤਲਾਕਸ਼ੁਦਾ ਜੀਵਨ ਬਤੀਤ ਕਰ ਰਿਹਾ ਸੀ।  ਉਸ ਦੇ ਪਿਤਾ ਸ. ਜਸਵੰਤ ਸਿੰਘ ਤੂਰ ਇਸ ਵੇਲੇ ਪਿੰਡ ਖੋਸਾ ਪਾਂਡੋ ’ਚ ਹੀ ਰਹਿ ਰਹੇ ਹਨ।  ਪੂਰਾ ਪਿੰਡ ਖੋਸਾ ਪਾਂਡੋ ਇਸ ਵੇਲੇ ਸੋਗ ’ਚ ਡੁੱਬਿਆ ਹੋਇਆ ਹੈ। ਇੰਟੈਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਕਾਰਪੋਰਲ ਡੇਲ ਕਾਰ ਨੇ ਦੱਸਿਆ ਕਿ ਜਿਸ ਘਰ ਵਿਚੋਂ ਕਤਲ ਹੋਇਆ ਹੈ, ਉਸ ਦੇ ਅੰਦਰੋਂ ਹੀ ਫ਼ੋਨ ਕਰ ਕੇ ਇਹ ਘਟਨਾ ਵਾਪਰੇ ਹੋਣ ਬਾਰੇ ਸੂਚਿਤ ਕੀਤਾ ਗਿਆ।  ਜ਼ਖ਼ਮੀ ਮਹਿਲਾ ਨੂੰ ਬ੍ਰਿਟਿਸ਼ ਕੋ¦ਬੀਆ ਐਂਬੂਲੈਂਸ ਸਰਵਿਸ ਦੇ ਮੁਲਾਜ਼ਮ ਇਲਾਕੇ ਦੇ ਟਰੌਮਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਗੁਆਂਢੀਆਂ ਦੇ ਦੱਸਣ ਮੁਤਾਬਕ ਇਸ ਘਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ 53 ਸਾਲਾ ਵਿਅਕਤੀ ਪਿਛਲੇ 8 ਕੁ ਸਾਲਾਂ ਤੋਂ ਰਹਿੰਦਾ ਆ ਰਿਹਾ ਹੈ।  ਉਸ ਦੇ ਦੋ ਪੁੱਤਰ ਹਨ ਪਰ ਇਸ ਬਾਰੇ ਹਾਲ਼ੇ ਪੱਕਾ ਨਹੀਂ ਹੈ ਕਿ ਉਹ ਇਸ ਵੇਲੇ ਇਸੇ ਘਰ ਵਿੱਚ ਰਹਿੰਦੇ ਹਨ ਜਾਂ ਨਹੀਂ।  ਇੱਕ ਬਜ਼ੁਰਗ ਮਹਿਲਾ, ਜੋ ਉਸ ਦੀ ਮਾਂ ਜਾਪਦੀ ਹੈ, ਵੀ ਉਸੇ ਘਰ ਵਿੱਚ ਰਹਿੰਦੀ ਰਹੀ ਹੈ ਪਰ ਉਹ ਤਕਰੀਬਨ ਇੱਕ ਮਹੀਨਾ ਪਹਿਲਾਂ ਇਥੋਂ ਚਲੀ ਗਈ ਸੀ।  ਇਹ ਸ਼ੱਕੀ ਵਿਅਕਤੀ ਸ਼ਰਾਬ ਪੀ ਕੇ ਅਕਸਰ ਸੜਕ ਉਤੋਂ ¦ਘਣ ਵਾਲ਼ਿਆਂ ’ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਵੀ ਕਰਦਾ ਰਿਹਾ ਹੈ।  ਇੱਕ ਗੁਆਂਢਣ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਪੁਲਿਸ ਪਹਿਲਾਂ ਵੀ ਇਸ ਘਰ ਵਿੱਚ ਆਉਂਦੀ ਰਹੀ ਹੈ ਅਤੇ ਤਦ ਬੰਦੂਕਾਂ ਆਦਿ ਦਾ ਕੋਈ ਮਸਲਾ ਸੀ।
   

Page 1 of 51

Weather

55°
13°
°F | °C
Showers
Humidity: 88%
Wind: W at 13 mph
Sat

55 | 63
12 | 17
Sun

55 | 68
12 | 20
Mon

67 | 78
19 | 25
Tue

63 | 85
17 | 29
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |