ਪ੍ਰੈਗਨੈਂਸੀ ਸਿਹਤ ਅਤੇ ਸੁੰਦਰਤਾ
Written by Administrator Thursday, 17 September 2009 23:19
ਜ਼ਿਆਦਾਤਰ ਔਰਤਾਂ ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਪਿੱਛੋਂ ਆਪਣੀ ਸਿਹਤ ਅਤੇ ਸੁੰਦਰਤਾ ਪ੍ਰਤੀ ਲਾਪ੍ਰਵਾਹ ਹੋ ਜਾਂਦੀਆਂ ਹਨ ਜਿਸ ਕਾਰਨ ਇਹ ਹੀ ਬੱਚੇ ਦੇ ਜਨ੍ਰ ਪਿੱਛੋਂ ਉਨ੍ਹਾਂ ਦੇ ਚਿਹਰੇ ਦੀ ਚਮਕ ਗੁਆਚ ਜਾਂਦੀ ਹੈ। ਸਰੀਰੀ ਬੇਢੰਗਾ ਅਤੇ ਬੇਡੌਲ ਹੋ ਜਾਂਦਾ ਹੈ। ਸਰੀਰ ਦੀ ਚਮੜੀ ਰੁੱਖੀ ਹੋ ਜਾਂਦੀ ਹੈ ਅਤੇ ਥੱਕੀ ਹੋਈ ਨਜ਼ਰ ਆਉਂਦੀ ਹੈ। ਪਤੀ ਅਕਸਰ ਸ਼ਿਕਾਇਤ ਕਰਦੇ ਹਨ ਹੁਣ ਉਹ ਫਿੱਗਰ ਕਿੱਥੇ ਗਈ? ਹੁਣ ਉਸ ’ਚ ਅਕਰਸ਼ਣ ਨਹੀਂ ਹੈ। ਹੁਣ ਤਾਂ ਉਹ ਬੱਚੇ ਦੀ ਮਾਂ ਬਣ ਕੇ ਰਹਿ ਗਈ ਹੈ।
ਜੋ ਥੋੜ੍ਹੀ ਜਿਹੀ ਸਮਝਦਾਰੀ ਤੋਂ ਕੰਮ ਲਿਆ ਜਾਵੇ ਤਾਂ ਗਰਭ ਅਵਸਥਾ ਦੌਰਾਨ ਅਤੇ ਬੱਚੇ ਹੋਣ ਪਿੱਛੋਂ ਵੀ ਤੁਹਾਡੀ ਸ਼ਖਸੀਅਤ ਆਕਰਸ਼ਕ ਬਣੀ ਰਹਿ ਸਕਦੀ ਹੈ। ਤੁਸੀਂ ਸਿਹਤਮੰਦ ਅਤੇ ਖੁਸ਼ ਹੋ ਕੇ ਮਮਤਾ ਦਾ ਆਨੰਦ ਮਾਣ ਸਕਦੇ ਹੋ ਅਤੇ ਤੁਹਾਡਾ ਮਨੋਬਲ ਵੀ ਵਧੇਗਾ।
ਭੋਜਨ
ਗਰਭਅਵਸਥਾ ’ਚ ਭੋਜਨ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ ਕਿਉਂਕਿ ਹੁਣ ਤੁਸੀਂ ਦੋ ਲਈ ਭੋਜਨ ਖਾਣਾ ਹੁੰਦਾ ਹੈ। ਖਾਣੇ ’ਚ ਪੋਸ਼ਕ ਪਦਾਰਥ ਜ਼ਿਆਦਾ ਹੋਣ। ਤਲੀਆਂ ਅਤੇ ਚਟਪਟੀਆਂ ਚੀਜ਼ਾਂ ਖਾਣ ਨੂੰ ਮਨ ਤਾਂ ਬਹੁਤ ਕਰਦਾ ਹੈ ਪਰ ਜ਼ਿਆਦਾ ਨਾ ਖਾਓ।
ਦਿਨ ਦੀ ਸ਼ੁਰੂਆਤ ਭਰਪੂਰ ਨਾਸ਼ਤੇ ਨਾਲ ਕਰੋ। ਨਾਸ਼ਤੇ ਵਿਚ ਉਬਲਿਆਂ ਆਂਡਾ, ਦੁੱਧ ਅਤੇ ਫਲ ਜ਼ਿਆਦਾ ਮਾਤਰਾ ’ਚ ਖਾਓ।
ਜੇਕਰ ਮਾਸਾਹਾਰੀ ਹੈ ਤਾਂ ਚਿਕਨਾਈ ਯੁਕਤ ਮੱਛੀ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਤੁਹਾਨੂੰ ਵਿਟਾਮਿਨ ਏ ਅਤੇ ਡੀ ਦੋਵੇਂ ਹਾਸਲ ਹੋਣਗੇ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਹਰ ਅੱਧੇ ਘੰਟੇ ਪਿੱਛੋਂ ਪਾਣੀ ਪੀਂਦੇ ਰਹੋ। ਇਸ ਨਾਲ ਤੁਸੀਂ ਸਿਹਤਮੰਦ ਤਾਂ ਰਹੋਗੇ ਹੀ, ਨਾਲ-ਨਾਲ ਗਰਭ ਵਿਚ ਪਲ ਰਹੇ ਬੱਚੇ ਨੂੰ ਪਾਣੀ ਦੀ ਘਾਟ ਨਹੀਂ ਹੋਵੇਗੀ। ਜੇ ਤੁਸੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹੋ ਤਾਂ ਛੇਤੀ ਹੀ ਪ੍ਰਹੇਜ਼ ਕਰੋ ਨਹੀਂ ਤਾਂ ਬੱਚੇ ’ਤੇ ਇਸਦੇ ਬੁਰੇ ਪ੍ਰਭਾਵ ਪੈਣਗੇ।
ਆਰਾਮ ਨਾਲ ਭੋਜਨ ਕਰੋ। ਕਦੇ ਵੀ ਜਲਦਬਾਜ਼ੀ ਜਾਂ ਹੜਬੜੀ ਨਾਲ ਖਾਣਾ ਨਾ ਖਾਓ। ਰੋਜ਼ ਰਾਤ ਨੂੰ ਇਕ ਗਿਲਾਸ ਦੁੱਧ ਜ਼ਰੂਰ ਪਿਓ।
ਕਸਰਤ
ਗਰਭ ਅਵਸਥਾ ’ਚ ਹਲਕੀ-ਹਲਕੀ ਕਸਰਤ ਕਰੋ ਹੋ ਸਕੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ। ਰੋਜ਼ਾਨਾ ਕੁਝ ਦੌਰੀ ਤੱਕ ਟਹਿਲਣ ਜ਼ਰੂਰ ਜਾਓ। ਸਵੇਰੇ-ਸ਼ਾਮ ਤਾਜ਼ੀ ਹਵਾ ‘ਚ ਘੁੰਮਣ ਨਾਲ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ। ਹੌਲੀ-ਹੌਲੀ ਕੰਮ ਕਰੋ ਪਰ ਸਰੀਰ ਨੂੰ ਗਤੀਸ਼ੀਲ ਬਣਾਈ ਰੱਖੋ। ਆਲਸ ਨਾ ਕਰੋ ਅਤੇ ਬਿਸਤਰੇ ’ਤੇ ਸੁੱਤੇ ਹੀ ਨਾ ਰਹੋ। ਸਰੀਰ ਨੂੰ ਨਿਸ਼ਕਿਰਿਆ ਅਤੇ ਨਿਢਾਲ ਨਾ ਹੋਣ ਦਿਓ। ਹਮੇਸ਼ਾ ਕੁਝ ਨਾਲ ਕੁਝ ਕਰਦੇ ਰਹੋ। ਖੁਦ ਨੂੰ ਸਿਹਤਮੰਦ ਰੱਖਣ ਦੀ ਕੋਸ਼ਿਸ਼ ਕਰੋ। ਸੌਣ-ਜਾਗਣ ਦਾ ਸਮਾਂ ਤੈਅ ਕਰੋ। ਰਾਤ ਨੂੰ ਜ਼ਿਆਦਾ ਦੇਰ ਤੱਕ ਨਾ ਜਾਗੋ। ਜੇ ਕਿਸੇ ਕਾਰਨ ਜ਼ਿਆਦਾ ਦੇਰ ਤੱਕ ਜਾਗਣਾ ਪੈ ਜਾਵੇ ਤਾਂ ਦੁਪਹਿਰ ਵੇਲੇ ਜਾਂ ਫਿਰ ਰਾਤ ਨੂੰ ਛੇਤੀ ਸੌਂ ਕੇ ਨੀਂਦ ਪੂਰੀ ਕਰਨ ਦੀ ਕੋਸ਼ਿਸ਼ ਕਰੋ।
ਪੂਰੀ ਅਤੇ ਚੰਗੀ ਨੀਂਦ ਨਾਲ ਤੁਸੀਂ ਖੁਸ਼ਹਾਲ ਨਜ਼ਰ ਆਵੋਗੇ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਮਹਿਸੂਸ ਕਰੋਗੇ। ਜੇ ਤੁਹਾਨੂੰ ਪ੍ਰੈਗਨੈਂਸੀ ਦੀ ਸ਼ੁਰੂਆਤ ਦਾ ਪਤਾ ਲੱਗੇ ਤਾਂ ਆਪਣੇ ਸਰੀਰ ਦੀ ਚਮੜੀ ਦਾ ਖਾਸ ਧਿਆਨ ਰੱਖੋ। ਨਿਯਤਮ ਤੌਰ ’ਤੇ ਕਿਸੇ ਚੰਗੀ ਚਿਕਨਾਈ ਯੁਕਤ ਕ੍ਰੀਮ ਜਾਂ ਬੇਬੀ ਆਇਲ ਨਾਲ ਮਾਲਿਸ਼ ਕਰੋ। ਚੰਦਨ, ਹਲਦੀ, ਮਲਾਈ ਅਤੇ ਵੇਸਣ ਦਾ ਉਬਟਨ ਨਹਾਉਣ ਤੋਂ ਪਹਿਲਾਂ ਲਗਾਓ। ਰੋਜ਼ਾਨਾ ਸਾਰੇ ਸਰੀਰੀ ਦੀ ਸਫਾਈ ਕਰੋ। ਜੇ ਤੁਹਾਡੇ ਵਾਲ ਰੁੱਖੇ ਜਾਂ ਬੇਜਾਨ ਲੱਗ ਰਹੇ ਹੋਣ ਜਾਂ ਝੜ ਰਹੇ ਹੋਣ ਤਾਂ ਚੰਡੇ ਕੰਡੀਸ਼ਨਰ ਯੁਕਤ ਸ਼ੈਂਪੂ ਦੀ ਵਰਤੋਂ ਕਰੋ।
ਵਾਲ ਧੋਣ ਪਿੱਛੋਂ ਹਲਕਾ ਬ੍ਰਸ਼ ਕਰੋ ਅਤੇ ਸੁੱਕਣ ਦਿਓ। ਗਰਭ ਅਵਸਥਾ ਵਿਚ ਵਾਲਾਂ ਨੂੰ ਸਮੇਟ ਕੇ ਜੂੜਾ ਬਣਾ ਲਓ ਜਾਂ ਫਿਰ ਗੁੰਦ ਕੇ ਰੱਖੋ। ਕਈ ਤਰ੍ਹਾਂ ਦੇ ਹੇਅਰ ਸਟਾਈਲ ਕਰਨ ਤੋਂ ਬਚੋ।
ਮੇਕਅੱਪ ਹਲਕਾ ਹੋਣਾ ਚਾਹੀਦਾ ਹੈ। ਕੱਪੜੇ ਵੀ ਆਰਾਮਦਾਇਕ ਅਤੇ ਸੁਵਿਧਾਜਨਮ ਪਹਿਨੋ।
ਇਨ੍ਹਾਂ ਛੋਟੀਆਂ-ਛੋਟੀਆਂ ਪਰ ਮਹੱਤਵਪੂਰਨ ਗੱਲਾਂ ਨੂੰ ਧਿਆਨ ’ਚ ਰੱਖੋ ਅਤੇ ਆਪਣੇ ਪਤੀ ਦੀ ਪਿਆਰੀ ਬਣੋ।